ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੀਐੱਸਐੱਫ ਦਾ ਕੰਪਨੀ ਕਮਾਂਡਰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਿਆ

07:16 AM Jul 20, 2024 IST
ਪੁਲੀਸ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਨੌਜਵਾਨ ਸਭਾ ਦੇ ਆਗੂ।

ਪਰਮਜੀਤ ਸਿੰਘ
ਫਾਜ਼ਿਲਕਾ, 19 ਜੁਲਾਈ
ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਤੇ ਖੇਤੀ ਕਰਨ ਲਈ ਸਰਹੱਦੀ ਪਿੰਡ ਤੇਜਾ ਰਹੇਲਾ ਵਿੱਚ ਸਥਿਤ ਗੇਟ ਨੰਬਰ-247 ਰਾਹੀਂ ਜਾਣ ਤੋਂ ਰੋਕੇ ਜਾਣ ਖ਼ਿਲਾਫ ਕਿਸਾਨਾਂ ਤੇ ਨੌਜਵਾਨਾਂ ਦੇ ਸੰਘਰਸ਼ ਅੱਗੇ ਬੀਐੱਸਐਫ ਕਮਾਂਡਰ ਨੂੰ ਝੁਕਣਾ ਪਿਆ। ਹੁਣ ਇਸ ਗੇਟ ਨੂੰ ਲਗਾਤਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਥੇਬੰਦੀ ਭਵਿੱਖ ਵਿੱਚ ਕੀਤਾ ਜਾਣ ਵਾਲਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਹੈ। ਸਰਬ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਪੁਲੀਸ ਅਤੇ ਬੀਐੱਸਐੱਫ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਗੇਟ ਨੰਬਰ-247 ਨੂੰ ਪਿਛਲੇ ਰਿਕਾਰਡ ਮੁਤਾਬਕ ਨਿਰਵਿਘਨ ਝੋਨੇ ਦੀ ਲੁਆਈ ਅਤੇ ਘਾਹ-ਫੂਸ ਕੱਢਣ ਤੱਕ ਲਗਾਤਾਰ ਖੋਲ੍ਹਿਆ ਜਾਵੇਗਾ।

Advertisement

Advertisement
Advertisement