ਕੰਪਨੀਆਂ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ 1.25 ਲੱਖ ਮੌਕਿਆਂ ਦੀ ਪੇਸ਼ਕਸ਼ ਕੀਤੀ
04:03 PM Oct 19, 2024 IST
ਨਵੀਂ ਦਿੱਲੀ, 19 ਅਕਤੂਬਰ
ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਕੰਪਨੀਆਂ ਨੇ ਹੁਣ ਤੱਕ 1.25 ਲੱਖ ਇੰਟਰਨਸ਼ਿਪ ਮੌਕਿਆਂ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਯੋਜਨਾ ਲਈ ਬਣਾਈ ਗਈ ਵੈੱਬਸਾਈਟ ’ਤੇ 12 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਉਮੀਦਵਾਰਾਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਅੱਜ ਦੱਸਿਆ ਕਿ ਹੁਣ ਤੱਕ 250 ਚੋਟੀ ਦੀਆਂ ਕੰਪਨੀਆਂ ਇਸ ਯੋਜਨਾ ਤਹਿਤ ਰਜਿਸਟਡਰ ਹੋ ਚੁੱਕੀਆਂ ਹਨ ਅਤੇ ਕੰਪਨੀਆਂ ਨੇ 1.25 ਲੱਖ ਇੰਟਰਨਸ਼ਿਪ ਦੀ ਪੇਸ਼ਕੇਸ਼ ਕੀਤੀ ਹੈ। ਯੋਜਨਾ ਤਹਿਤ ਸ਼ੁਰੂਆਤੀ ਗੇੜ ’ਚ 1.25 ਲੱਖ ਉਮੀਦਵਾਰਾਂ ਨੂੰ ਇੰਟਰਨਸ਼ਿਪ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇੰਟਰਨਸ਼ਿਪ 2 ਦਸੰਬਰ ਤੋਂ ਸ਼ੁਰੂ ਹੋਵੇਗੀ। -ਪੀਟੀਆਈ
Advertisement
Advertisement