ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਐੱਸਪੀ ਮੁਹਾਲੀ ਵੱਲੋਂ ਕਮਿਊਨਿਟੀ ਪੁਲੀਸਿੰਗ ਮੁਹਿੰਮ ਸ਼ੁਰੂ

08:17 AM Nov 20, 2024 IST
ਮੁਹਿੰਮ ਸ਼ੁਰੂ ਕਰਦੇ ਹੋਏ ਐੱਸਐੱਸਪੀ ਦੀਪਕ ਪਾਰਿਕ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 19 ਨਵੰਬਰ
ਕੌਮੀ ਮਾਰਗ-44 (ਸ਼ੰਭੂ ਬੈਰੀਅਰ) ਦੇ ਬੰਦ ਹੋਣ ਕਾਰਨ ਹਰ ਰੋਜ਼ ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਟਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਐੱਸਐੱਸਪੀ ਮੁਹਾਲੀ ਦੀਪਕ ਪਾਰੀਕ ਨੇ ਕਮਿਊਨਿਟੀ ਪੁਲੀਸਿੰਗ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਉਦੇਸ਼ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਵਧ ਰਹੀ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨਾ, ਐਮਰਜੈਂਸੀ ਤੇ ਰੱਖਿਆ ਸੇਵਾਵਾਂ ਨੂੰ ਸੁਚਾਰੂ ਬਣਾਉਣਾ ਹੈ। ਇਸ ਸਮੱਸਿਆ ਨੇ ਐਮਰਜੈਂਸੀ ਅਤੇ ਰੱਖਿਆ ਸੇਵਾਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜੋ ਤੁਰੰਤ ਜਵਾਬ ਦੇ ਸਮੇਂ ਲਈ ਇਸ ਰੂਟ ’ਤੇ ਨਿਰਭਰ ਕਰਦੇ ਹਨ। ਇਸ ਦੇ ਹੱਲ ਲਈ 50 ਸੁਰੱਖਿਆ ਗਾਰਡਾਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਿੱਚ ਤਾਇਨਾਤ ਰਹਿਣਗੇ।
ਸ੍ਰੀ ਪਾਰੀਕ ਨੇ ਦੱਸਿਆ ਕਿ ਚੰਡੀਗੜ੍ਹ ਅੰਬਾਲਾ ਨੈਸ਼ਨਲ ਹਾਈਵੇਅ ’ਤੇ ਵਧ ਰਹੀ ਟਰੈਫਿਕ ਕਾਰਨ ਨੈਸ਼ਨਲ ਹਾਈਵੇਅ-44 (ਸ਼ੰਭੂ ਬੈਰੀਅਰ) ਬੰਦ ਹੋਣ ਕਾਰਨ ਅਤੇ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਅਤੇ ਇਸ ਮਾਰਗ ’ਤੇ ਐਮਰਜੈਂਸੀ, ਰੱਖਿਆ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਡੇਰਾਬੱਸੀ ਖੇਤਰ ਵਿੱਚ ਕਮਿਊਨਿਟੀ ਪੁਲੀਸਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੀ ਟਰੈਫਿਕ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਮੈਰਿਜ ਪੈਲੇਸਾਂ ਅਤੇ ਟੌਲ ਪਲਾਜ਼ਿਆਂ ਦੇ ਨਾਲ ਲਗਪਗ 50 ਟਰੈਫਿਕ ਮਾਰਸ਼ਲਾਂ ਦੀ ਮਦਦ ਲਈ ਗਈ ਹੈ।

Advertisement

ਐੱਸਐੱਸਪੀ ਵੱਲੋਂ ਮੀਟਿੰਗ

ਪੰਜਾਬ ਪੁਲੀਸ ਦੇ ਚੱਲ ਰਹੇ ਪ੍ਰਾਜੈਕਟ ਸੰਪਰਕ ਦੇ ਹਿੱਸੇ ਵਜੋਂ ਐੱਸਐੱਸਪੀ ਦੀਪਕ ਪਾਰਿਕ ਨੇ ਹੋਰ ਸੀਨੀਅਰ ਅਧਿਕਾਰੀਆਂ ਸਣੇ ਜ਼ੀਰਕਪੁਰ ਦੀ ਸੁਸ਼ਮਾ ਗ੍ਰਾਂਡੇ ਸੁਸਾਇਟੀ ਵਿੱਚ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ (ਆਰਡਬਲੂਏ) ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਪੁਲੀਸ ਕੋਲ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਐੱਸਐੱਸਪੀ ਪਾਰਿਕ ਅਤੇ ਹੋਰ ਅਧਿਕਾਰੀਆਂ ਨੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।

Advertisement
Advertisement