For the best experience, open
https://m.punjabitribuneonline.com
on your mobile browser.
Advertisement

ਜ਼ਖਮੀ ਕਿਸਾਨ ਵੱਲੋਂ ਹਸਪਤਾਲ ਵਿੱਚ ਹੰਗਾਮਾ

10:01 AM Mar 15, 2024 IST
ਜ਼ਖਮੀ ਕਿਸਾਨ ਵੱਲੋਂ ਹਸਪਤਾਲ ਵਿੱਚ ਹੰਗਾਮਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਾਰਚ
ਇੱਥੋਂ ਦੇ ਸਿਵਲ ਹਸਪਤਾਲ ’ਚ ਦਾਖਲ ਟਿੱਬਾ ਰੋਡ ਦੇ ਗ੍ਰੀਨ ਸਿਟੀ ਇਲਾਕੇ ਦੇ ਰਹਿਣ ਵਾਲੇ ਕਿਸਾਨ ਗੁਰਲਾਲ ਸਿੰਘ ਨੇ ਦਿਮਾਗੀ ਸੰਤੁਲਨ ਵਿਗੜਨ ਤੋਂ ਬਾਅਦ ਹਸਪਤਾਲ ’ਚ ਕਾਫ਼ੀ ਹੰਗਾਮਾ ਕੀਤਾ। ਗੁਰਲਾਲ ਸਿੰਘ ਨੇ ਹਸਪਤਾਲ ਦੇ ਸ਼ੀਸ਼ੇ ਭੰਨ੍ਹੇ ਤੇ ਟਰੌਮਾ ਵਾਰਡ ’ਚ ਦਾਖਲ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹੱਥੋਪਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਸ਼ੰਭੂ ਬਾਰਡਰ ’ਤੇ ਕਿਸਾਨਾਂ ਨਾਲ ਸੰਘਰਸ਼ ’ਚ ਹਿੱਸਾ ਲੈਣ ਗਿਆ ਸੀ। ਉਥੇ ਅੱਥਰੂ ਗੈਸ ਦੇ ਗੋਲਿਆਂ ’ਚੋਂ ਨਿਕਲੇ ਧੂੰਏਂ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਸੀ। ਮਗਰੋਂ ਉਸ ਦੇ ਸਾਥੀ ਉਸ ਨੂੰ ਲੁਧਿਆਣਾ ਵਾਪਸ ਲੈ ਆਏ। ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਭਰਤੀ ਕਰਵਾਇਆ। ਉਸ ਦਾ ਇਲਾਜ ਚੱਲ ਹੀ ਰਿਹਾ ਸੀ ਕਿ ਬੁੱਧਵਾਰ ਦੀ ਰਾਤ ਨੂੰ ਉਸ ਦੀ ਹਾਲਤ ਖਰਾਬ ਹੋ ਗਈ। ਡਾਕਟਰਾਂ ਨੇ ਗੁਰਲਾਲ ਨੂੰ ਨੀਂਦ ਨੂੰ ਟੀਕਾ ਲਾ ਕੇ ਦੂਜੇ ਵਾਰਡ ’ਚ ਤਬਦੀਲ ਕਰ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×