ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਸ਼ਟਰਮੰਡਲ ਖੇਡਾਂ: ਹਾਕੀ, ਬੈਡਮਿੰਟਨ, ਕੁਸ਼ਤੀ, ਕ੍ਰਿਕਟ ਤੇ ਨਿਸ਼ਾਨੇਬਾਜ਼ੀ ਬਾਹਰ

06:46 AM Oct 23, 2024 IST

* ਖਰਚੇ ਸੀਮਤ ਕਰਨ ਲਈ ਸਿਰਫ 10 ਖੇਡਾਂ ਕੀਤੀਆਂ ਸ਼ਾਮਲ
* ਅੱਠ ਮੀਲ ਦੇ ਦਾਇਰੇ ’ਚ ਚਾਰ ਥਾਵਾਂ ’ਤੇ ਕਰਵਾਈਆਂ ਜਾਣਗੀਆਂ ਖੇਡਾਂ

Advertisement

ਲੰਡਨ, 22 ਅਕਤੂਬਰ
ਰਾਸ਼ਟਰਮੰਡਲ ਖੇਡਾਂ 2026 ਦੇ ਮੇਜ਼ਬਾਨ ਸ਼ਹਿਰ ਗਲਾਸਗੋ ਨੇ ਖੇਡਾਂ ਦੇ ਪ੍ਰੋਗਰਾਮ ’ਚੋਂ ਹਾਕੀ, ਬੈਡਮਿੰਟਨ, ਕੁਸ਼ਤੀ, ਕ੍ਰਿਕਟ ਅਤੇ ਨਿਸ਼ਾਨੇਬਾਜ਼ੀ ਵਰਗੀਆਂ ਪ੍ਰਮੁੱਖ ਖੇਡਾਂ ਨੂੰ ਹਟਾ ਦਿੱਤਾ ਹੈ, ਜਿਸ ਨਾਲ ਭਾਰਤ ਦੀਆਂ ਤਗ਼ਮਾ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਿੱਚ ਸਿਰਫ 10 ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਖਰਚੇ ਸੀਮਤ ਕਰਨ ਲਈ ਟੇਬਲ ਟੈਨਿਸ, ਸਕੁਐਸ਼ ਅਤੇ ਟ੍ਰਾਈਥਲੋਨ ਨੂੰ ਵੀ ਹਟਾ ਦਿੱਤਾ ਗਿਆ ਹੈ। ਬਰਮਿੰਘਮ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਨੌਂ ਖੇਡਾਂ ਅਗਲੀਆਂ ਖੇਡਾਂ ਦਾ ਹਿੱਸਾ ਨਹੀਂ ਹੋਣਗੀਆਂ। ਇਹ ਖੇਡਾਂ ਸਿਰਫ ਅੱਠ ਮੀਲ ਦੇ ਦਾਇਰੇ ਵਿੱਚ ਚਾਰ ਥਾਵਾਂ ’ਤੇ ਕਰਵਾਈਆਂ ਜਾਣਗੀਆਂ। ਫੈਡਰੇਸ਼ਨ ਨੇ ਕਿਹਾ, ‘ਇਨ੍ਹਾਂ ਖੇਡਾਂ ਵਿੱਚ 10 ਖੇਡਾਂ ਸ਼ਾਮਲ ਹੋਣਗੀਆਂ ਤਾਂ ਜੋ ਇਹ ਖੇਡਾਂ ਬਹੁ-ਖੇਡ ਸਮਾਗਮ ਦੇ ਰੂਪ ’ਚ ਵੀ ਬਣੀਆਂ ਰਹਿਣ ਤੇ ਵਿੱਤੀ ਤੇ ਸੰਚਾਲਨ ਸਬੰਧੀ ਚਿੰਤਾਵਾਂ ਵੀ ਹੱਲ ਕੀਤੀਆਂ ਜਾ ਸਕਣ। ਦੋਵਾਂ ਵਿਚਾਲੇ ਸੰਤੁਲਨ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।’ -ਪੀਟੀਆਈ

ਭਾਰਤ ਦੀਆਂ ਖੇਡ ਫੈਡਰੇਸ਼ਨਾਂ ਅਤੇ ਖਿਡਾਰੀ ਨਿਰਾਸ਼

ਨਵੀਂ ਦਿੱਲੀ:

Advertisement

ਗਲਾਸਗੋ 2026 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਪ੍ਰੋਗਰਾਮ ’ਚੋਂ ਹਾਕੀ, ਨਿਸ਼ਾਨੇਬਾਜ਼ੀ, ਕ੍ਰਿਕਟ, ਬੈਡਮਿੰਟਨ ਅਤੇ ਕੁਸ਼ਤੀ ਨੂੰ ਬਾਹਰ ਕੀਤੇ ਜਾਣ ’ਤੇ ਭਾਰਤ ਦੀਆਂ ਖੇਡ ਫੈਡਰੇਸ਼ਨਾਂ ਅਤੇ ਪ੍ਰਮੁੱਖ ਖਿਡਾਰੀਆਂ ਨੇ ਹੈਰਾਨੀ ਪ੍ਰਗਟਾਈ ਹੈ। ਇਸ ਬਾਰੇ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਕਿਹਾ, ‘ਗਲਾਸਗੋ ਖੇਡਾਂ ਵਿੱਚ ਹਾਕੀ ਨੂੰ ਸ਼ਾਮਲ ਨਾ ਕਰਨ ’ਤੇ ਅਸੀਂ ਸਾਰੇ ਨਿਰਾਸ਼ ਹਾਂ। ਹਾਲਾਂਕਿ ਰਾਸ਼ਟਰਮੰਡਲ ਖੇਡ ਫੈਡਰੇਸ਼ਨ ਨੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਹਾਕੀ ਖੇਡਾਂ ਦਾ ਹਿੱਸਾ ਰਹੇਗੀ।’ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ, “ਭਾਰਤ ਜਿਨ੍ਹਾਂ ਖੇਡਾਂ ਵਿੱਚ ਤਗਮੇ ਜਿੱਤਦਾ ਰਿਹਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਹਟਾ ਦਿੱਤਾ ਗਿਆ ਹੈ। ਆਪਣੇ ਵੱਲੋਂ ਅਸੀਂ ਐੱਫਆਈਐੱਚ ਕੋਲ ਇਹ ਮੁੱਦਾ ਰੱਖਿਆ ਹੈ।’ -ਪੀਟੀਆਈ

ਤਗ਼ਮੇ ਦੀਆਂ ਭਾਰਤੀ ਸੰਭਾਵਨਾਵਾਂ ਲਈ ਵੱਡਾ ਝਟਕਾ

ਰਾਸ਼ਟਰਮੰਡਲ ਖੇਡਾਂ ਦਾ ਇਹ ਪ੍ਰੋਗਰਾਮ ਭਾਰਤ ਦੇ ਤਗ਼ਮੇ ਦੀਆਂ ਸੰਭਾਵਨਾਵਾਂ ਲਈ ਵੱਡਾ ਝਟਕਾ ਹੈ ਕਿਉਂਕਿ ਇਸ ਤੋਂ ਪਹਿਲਾਂ ਦੇਸ਼ ਨੇ ਜ਼ਿਆਦਾਤਰ ਤਗ਼ਮੇ ਉਨ੍ਹਾਂ ਖੇਡਾਂ ਵਿੱਚ ਜਿੱਤੇ ਹਨ, ਜਿਨ੍ਹਾਂ ਨੂੰ ਐਤਕੀਂ ਹਟਾ ਦਿੱਤਾ ਗਿਆ ਹੈ। ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਹੁਣ ਤੱਕ ਤਿੰਨ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ ਜਦਕਿ ਮਹਿਲਾ ਟੀਮ ਨੇ 2002 ਦੀਆਂ ਖੇਡਾਂ ਵਿੱਚ ਇੱਕ ਇਤਿਹਾਸਕ ਸੋਨ ਤਗ਼ਮੇ ਸਮੇਤ ਤਿੰਨ ਤਗ਼ਮੇ ਜਿੱਤੇ ਹਨ। -ਪੀਟੀਆਈ

Advertisement