ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਮਨੋਜ ਕੁਮਾਰ ਨੇ ਸੰਨਿਆਸ ਲਿਆ
06:14 AM Jan 31, 2025 IST
Advertisement
ਨਵੀਂ ਦਿੱਲੀ, 30 ਜਨਵਰੀ
ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਮਨੋਜ ਕੁਮਾਰ ਨੇ ਅੱਜ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ ਅਤੇ ਹੁਣ ਉਹ ਕੋਚ ਵਜੋਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰੇਗਾ। ਲਾਈਟ ਵੈਲਟਰਵੇਟ (64 ਕਿੱਲੋ) ਵਿੱਚ ਖੇਡਣ ਵਾਲੇ 39 ਸਾਲਾ ਇਸ ਮੁੱਕੇਬਾਜ਼ ਨੇ 2010 ਦਿੱਲੀ ਖੇਡਾਂ ’ਚ ਆਪਣਾ ਪਹਿਲਾ ਅਤੇ ਰਾਸ਼ਟਰਮੰਡਲ ਖੇਡਾਂ ਦਾ ਇੱਕਮਾਤਰ ਸੋਨ ਤਗ਼ਮਾ ਜਿੱਤਿਆ ਸੀ। ਉਹ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਦੋ ਵਾਰ ਦਾ ਕਾਂਸੀ ਤਗ਼ਮਾ ਜੇਤੂ ਵੀ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਦੂਜਾ ਅਤੇ ਆਖ਼ਰੀ ਕਾਂਸੀ ਤਗ਼ਮਾ ਉਸ ਨੇ 2018 ਗੋਲਡ ਕੋਸਟ ਖੇਡਾਂ ਵਿੱਚ ਜਿੱਤਿਆ ਸੀ। ਦੋ ਵਾਰ ਦਾ ਓਲੰਪੀਅਨ ਮਨੋਜ 2012 ਲੰਡਨ ਅਤੇ 2016 ਰੀਓ ਡੀ ਜਨੈਰੀਓ ਦੋਹਾਂ ਖੇਡਾਂ ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚਿਆ ਸੀ। ਹਰਿਆਣਾ ਦੇ ਕੈਥਲ ਦੇ ਇਸ ਮੁੱਕੇਬਾਜ਼ ਨੇ ਕਿਹਾ, ‘‘ਹੁਣ ਮੈ 40 ਸਾਲ ਦਾ ਹੋ ਗਿਆ ਹਾਂ ਤਾਂ ਇਹ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੈ।’’ -ਪੀਟੀਆਈ
Advertisement
Advertisement
Advertisement