ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਸ਼ਟਰਮੰਡਲ ਚੈਂਪੀਅਨਸ਼ਿਪ: ਸ਼ੁਭਮ ਟੋਡਕਰ ਨੇ ਸੋਨ ਤਗ਼ਮਾ ਜਿੱਤਿਆ

07:44 AM Jul 14, 2023 IST

ਗਰੇਟਰ ਨੋਇਡਾ: ਭਾਰਤੀ ਵੇਟਲਿਫਟਰ ਸ਼ੁਭਮ ਟੋਡਕਰ ਨੇ ਅੱਜ ਇੱਥੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਦੂੁਜੇ ਦਨਿ 61 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਪਰ ਉਹ ਇਸ ਵਰਗ ’ਚ ਸਰਵੋਤਮ ਵੇਟਲਿਫਟਰ ਨਹੀਂ ਬਣ ਸਕਿਆ। ੲਿਹ ਬਾਜ਼ੀ ਜੂਨੀਅਰ ਵਰਗ ਵਿੱਚ ਸਿਧਾਂਤ ਗੋਗੋਈ ਨੇ ਮਾਰੀ। ਆਗਾਮੀ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ’ਚ ਸ਼ਾਮਲ ਸ਼ੁਭਮ ਨੇ ਕੁੱਲ 259 ਕਿੱਲੋ (115 ਕਿਲੋ 144 ਕਿਲੋ) ਭਾਰ ਚੁੱਕਿਆ ਜਦਕਿ ਸਿਧਾਂਤ 260 ਕਿੱਲੋ ਭਾਰ (112 ਕਿਲੋ 148 ਕਿਲੋ) ਚੁੱਕ ਕੇ ਜੂਨੀਅਰ ਚੈਂਪੀਅਨ ਬਣਿਆ। ਸੀਨੀਅਰ, ਜੂਨੀਅਰ ਅਤੇ ਯੂਥ ਮੁਕਾਬਲੇ ਇੱਥੇ ਗੌਤਮ ਬੁੱਧ ਯੂੁਨੀਵਰਸਿਟੀ ’ਚ ਕਰਵਾਏ ਜਾ ਰਹੇ ਹਨ। ਸਿਧਾਂਤ ਨੇ ਹਮਵਤਨ ਸ਼ੰਕਰ ਲਾਪੁੰਗ ਨੂੰ ਹਰਾਇਆ ਜਿਸ ਨੇ 249 ਕਿਲੋ ਭਾਰ ਚੁੱਕਿਆ। ਜਦਕਿ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗ਼ਮਾ ਜੇਤੂ ਵੇਈਪਾਵਾ ਨੇਵੋ 67 ਕਿਲੋ ਵਰਗ ’ਚ ਚੈਂਪੀਅਨ ਬਣਿਆ। -ਪੀਟੀਆਈ

Advertisement

Advertisement
Tags :
ਸ਼ੁਭਮਚੈਂਪੀਅਨਸ਼ਿਪਜਿੱਤਿਆਟੋਡਕਰਤਗ਼ਮਾਰਾਸ਼ਟਰਮੰਡਲ
Advertisement