For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ ’ਚ ਜਲਦੀ ਲਾਗੂ ਹੋਵੇਗਾ ਸਾਂਝਾ ਸਿਵਲ ਕੋਡ: ਧਾਮੀ

07:39 AM Jul 05, 2023 IST
ਉੱਤਰਾਖੰਡ ’ਚ ਜਲਦੀ ਲਾਗੂ ਹੋਵੇਗਾ ਸਾਂਝਾ ਸਿਵਲ ਕੋਡ  ਧਾਮੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਲਦਸਤਾ ਭੇਟ ਕਰਦੇ ਹੋਏ ੳੁੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ। -ਫੋਟੋ: ਪੀਟੀਆਈ
Advertisement

* ਮੋਦੀ ਨਾਲ ਯੂਸੀਸੀ ਬਾਰੇ ਚਰਚਾ ਹੋਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 4 ਜੁਲਾਈ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਰਾਜ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕਰਨ ’ਤੇ ਕੰਮ ਕਰ ਰਿਹਾ ਹੈ ਅਤੇ ਸੂਬੇ ’ਚ ਜਲਦੀ ਹੀ ਇਸ ਨੂੰ ਅਮਲ ’ਚ ਲਿਆਂਦਾ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਾਲ ਯੂਸੀਸੀ ਦੇ ਮੁੱਦੇ ’ਤੇ ਕੋਈ ਚਰਚਾ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ।
ਧਾਮੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਸਾਂਝਾ ਸਿਵਲ ਕੋਡ ਜਲਦੀ ਹੀ ਲਾਗੂ ਕੀਤਾ ਜਾਵੇਗਾ ਪਰ ਜਲਦਬਾਜ਼ੀ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਉੱਤਰਾਖੰਡ ’ਚ ਚੱਲ ਰਹੇ ਵੱਖ ਵੱਖ ਬੁਨਿਆਦੀ ਤੇ ਵਿਕਾਸ ਪ੍ਰਾਜੈਕਟਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦਸੰਬਰ ਮਹੀਨੇ ਦੇਹਰਾਦੂਨ ’ਚ ਹੋਣ ਵਾਲੇ ਆਲਮੀ ਨਿਵੇਸ਼ਕ ਸੰਮੇਲਨ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੋਸ਼ੀਮਠ ’ਚ ਜ਼ਮੀਨਾਂ ਧਸਣ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਚਾਰ ਧਾਮ ਯਾਤਰਾ ਤੇ ਸੂਬੇ ’ਚ ਜੀਐਸਟੀ ਮਾਲੀਆ ਵਧਣ ਸਮੇਤ ਹੋਰ ਮੁੱਦਿਆਂ ਬਾਰੇ ਪ੍ਰਧਾਨ ਮੰਤਰੀ ਨਾਲ ਚਰਚਾ ਹੋਈ ਹੈ। ਯੂਸੀਸੀ ਬਾਰੇ ਚਰਚਾ ਹੋਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਤੋਂ ਹੀ ਇਸ ਬਾਰੇ ਜਾਣਦੇ ਹਨ। ਉਨ੍ਹਾਂ ਕਿਹਾ, ‘ਉਹ (ਮੋਦੀ) ਯੂਸੀਸੀ ਦੀਆਂ ਸਾਰੀਆਂ ਤਜਵੀਜ਼ਾਂ ਬਾਰੇ ਜਾਣਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਦੇਸ਼ ਵਿੱਚ ਯੂਸੀਸੀ ਲਾਗੂ ਹੋਣਾ ਚਾਹੀਦਾ ਹੈ।’ ਉਨ੍ਹਾਂ ਇਹ ਕਿਹਾ ਕਿ ਸੂਬਾ ਸਰਕਾਰ ਨੂੰ ਅਜੇ ਤੱਕ ਕੋਡ ’ਤੇ ਰਿਪੋਰਟ ਦਾ ਪੂਰਾ ਖਰੜਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ, ‘ਅਸੀਂ ਜਲਦੀ ਹੀ ਯੂਸੀਸੀ ਲਿਆਵਾਂਗੇ। ਇਸ ’ਚ ਦੇਰੀ ਨਹੀਂ ਕਰਾਂਗੇ ਅਤੇ ਨਾ ਹੀ ਕੋਈ ਜਲਦਬਾਜ਼ੀ ਕਰਾਂਗੇ ਤਾਂ ਜੋ ਕੋਈ ਖਾਮੀ ਰਹਿ ਜਾਵੇ।’ -ਪੀਟੀਆਈ

Advertisement

ਸਾਂਝਾ ਸਿਵਲ ਕੋਡ ਲਾਗੂ ਕਰਨ ਦਾ ਸਮਾਂ ਆਇਆ: ਧਨਖੜ

ਗੁਹਾਟੀ: ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੰਵਿਧਾਨ ਦੇ ਨਿਰਮਾਤਾਵਾਂ ਦੀ ਸੋਚ ਮੁਤਾਬਕ ਸਾਂਝਾ ਸਿਵਲ ਕੋਡ ਲਾਗੂ (ਯੂਸੀਸੀ) ਕਰਨ ਦਾ ਸਮਾਂ ਆ ਗਿਆ ਹੈ। ਉਹ ਇੱਥੇ ਆਈਆਈਟੀ ਗੁਹਾਟੀ ਦੀ 25ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 44 ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਰਾਜ ਪੂਰੇ ਦੇਸ਼ ’ਚ ਆਪਣੇ ਨਾਗਰਿਕਾਂ ਲਈ ਯੂਸੀਸੀ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ, ‘ਇਹ ਸੰਵਿਧਾਨ ਦੇ ਬਾਨੀ ਨਿਰਮਾਤਾਵਾਂ ਦੇ ਵਿਚਾਰਾਂ ਦੀ ਪ੍ਰਕਿਰਿਆ ਸੀ। ਇਸ ਨੂੰ ਅਮਲ ’ਚ ਲਿਆਉਣ ਦਾ ਸਮਾਂ ਆ ਗਿਆ ਹੈ ਅਤੇ ਇਸ ’ਚ ਕੋਈ ਅੜਿੱਕਾ ਜਾਂ ਦੇਰੀ ਨਹੀਂ ਹੋ ਸਕਦੀ।’ ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਯਕੀਨ ਸੀ ਕਿ ਦੇਸ਼ ਦੇ ਸ਼ਾਸਨ ’ਚ ਸੰਵਿਧਾਨ ਦੇ ਸਿਧਾਂਤ ਬੁਨਿਆਦੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਆਧਾਰ ’ਤੇ ਜਦੋਂ ਯੂਸੀਸੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੁਝ ਲੋਕਾਂ ਦੀ ਪ੍ਰਤੀਕਿਰਿਆ ਤੋਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਯੂਸੀਸੀ ਦੇਸ਼ ਨੂੰ ਹੋਰ ਮਜ਼ਬੂਤੀ ਨਾਲ ਇਕਜੁੱਟ ਰੱਖੇਗਾ ਤੇ ਜੇਕਰ ਯੂਸੀਸੀ ਨੂੰ ਅਮਲ ’ਚ ਲਿਆਉਣ ’ਚ ਹੋਰ ਦੇਰੀ ਹੋਈ ਤਾਂ ਇਸ ਸਾਡੀਆਂ ਕਦਰਾਂ ਕੀਮਤਾਂ ਲਈ ਨੁਕਸਾਨਦਾਇਕ ਹੋਵੇਗਾ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×