ਸਫ਼ਰ-ਏ-ਸ਼ਹਾਦਤ ਲਈ ਕਮੇਟੀਆਂ ਕਾਇਮ
07:45 AM Dec 12, 2024 IST
ਫ਼ਤਹਿਗੜ੍ਹ ਸਾਹਿਬ:
Advertisement
ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ 20 ਦਸੰਬਰ ਨੂੰ ਦਾਸਤਾਨ ਸਫ਼ਰ-ਏ-ਸ਼ਹਾਦਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਦੱਸਿਆ ਕਿ 20 ਦਸੰਬਰ ਨੂੰ ਸ਼ਾਮ 6 ਵਜੇ ਤੋਂ 11 ਵਜੇ ਤੱਕ ਪ੍ਰਸਿੱਧ ਕਥਾ ਵਾਚਕ, ਰਾਗੀ ਅਤੇ ਢਾਡੀ ਸਫ਼ਰ-ਏ-ਸ਼ਹਾਦਤ ਦੀਆਂ ਘਟਨਾਵਾਂ ਬਾਰੇ ਚਾਨਣਾ ਪਾਉਣਗੇ। ਇਸ ਸ਼ਹੀਦੀ ਜੋੜ ਮੇਲ ਸਬੰਧੀ ਲੰਗਰ ਅਤੇ ਜੋੜਿਆਂ ਦੀ ਸੰਭਾਲ, ਬਿਸਤਰਿਆਂ ਤੇ ਕਮਰਿਆਂ ਦੀ ਵੰਡ, ਲੰਗਰ ਕਮੇਟੀ, ਸਟੇਜ ਕਮੇਟੀ ਆਦਿ ਦਾ ਗਠਨ ਕੀਤਾ ਗਿਆ। ਇਸ ਮੌਕੇ ਸੁਖਵੀਰ ਸਿੰਘ ਸ਼ਾਲੀਮਾਰ ਸਰਪ੍ਰਸਤ, ਮਹਿੰਦਰ ਸਿੰਘ ਮੋਰਿੰਡਾ, ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਰਾਜ ਕੁਮਾਰ ਪਾਤੜਾਂ, ਸਰਵਨ ਸਿੰਘ ਬੇਹਾਲ, ਜੈਕ੍ਰਿਸ਼ਨ ਕਸ਼ਿਅਪ ਮੀਤ ਚੇਅਰਮੈਨ, ਬਲਦੇਵ ਸਿੰਘ ਲੁਹਾਰਾ, ਸੈਕਟਰੀ ਡਾ. ਗੁਰਮੀਤ ਸਿੰਘ, ਵਿੱਤ ਸਕੱਤਰ ਜਸਪਾਲ ਸਿੰਘ ਕਲੌਦੀ, ਗੁਰਚਰਨ ਸਿੰਘ ਮਹਿਰਾ ਧਨੌਲਾ, ਕੈਪਟਨ ਤਰਸੇਮ ਸਿੰਘ, ਪਰਮਜੀਤ ਸਿੰਘ ਜਲੰਧਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement