For the best experience, open
https://m.punjabitribuneonline.com
on your mobile browser.
Advertisement

ਕਮੇਟੀਆਂ ਵੱਲੋਂ ਦਸਹਿਰਾ ਸਾਂਝਾ ਮਨਾਉਣਾ ਦਾ ਫ਼ੈਸਲਾ

08:51 AM Sep 13, 2024 IST
ਕਮੇਟੀਆਂ ਵੱਲੋਂ ਦਸਹਿਰਾ ਸਾਂਝਾ ਮਨਾਉਣਾ ਦਾ ਫ਼ੈਸਲਾ
ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਹਿਰਾ ਕਮੇਟੀ ਦੇ ਮੈਂਬਰ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਸਤੰਬਰ
ਇਥੋਂ ਦੇ ਦੇਵੀ ਦਵਾਲਾ ਮੰਦਰ ਵਿੱਚ ਅੱਜ ਪ੍ਰਭੂ ਸ੍ਰੀ ਰਾਮਚੰਦਰ ਦਸਹਿਰਾ ਕਮੇਟੀ ਅਤੇ ਵਿਜੈ ਦਸ਼ਮੀ ਦਸਹਿਰਾ ਕਮੇਟੀ ਦੇ ਮੈਬਰਾਂ ਦੀ ਇਕੱਤਰਤਾ ਹੋਈ ਜਿਸ ਵਿਚ ਕਮੇਟੀਆਂ ਵੱਲੋਂ ਸਰਬਸੰਮਤੀ ਨਾਲ ਸ਼ਹਿਰ ਵਾਸੀਆਂ ਦੀ ਮੁੱਖ ਮੰਗ ’ਤੇ ਫੈਸਲਾ ਕੀਤਾ ਕਿ ਰਾਜਨੀਤੀ ਤੋਂ ਦੂਰ ਰਹਿ ਕੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਇਥੋਂ ਦੇ ਲਲਹੇੜੀ ਰੋਡ ’ਤੇ ਦਸਹਿਰਾ ਮਨਾਇਆ ਜਾਵੇਗਾ। ਇਸ ਮੌਕੇ ਪ੍ਰਭੂ ਸ੍ਰੀ ਰਾਮਚੰਦਰ ਜੀ ਦਸਹਿਰਾ ਕਮੇਟੀ ਦੇ ਚੇਅਰਮੈਨ ਸੁਨੀਲ ਸ਼ਰਮਾ ਤੇ ਰਿੱਕੀ ਸ਼ਰਮਾ ਅਤੇ ਵਿਜੈ ਦਸ਼ਮੀ ਦਸਹਿਰਾ ਕਮੇਟੀ ਦੇ ਚੇਅਰਮੈਨ ਅਨਿਲ ਸ਼ੁਕਲਾ ਤੇ ਅਮਰੀਸ਼ ਕਾਲੀਆ ਨੇ ਦੱਸਿਆ ਕਿ ਕਈ ਦਿਨਾਂ ਤੋਂ ਸ਼ਹਿਰ ਦੀਆਂ ਪ੍ਰਮੁੱਖ ਜੱਥੇਬੰਦੀਆਂ ਤੇ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਖੰਨਾ ਵਿਖੇ ਦਸਹਿਰਾ ਦਾ ਤਿਉਹਾਰ ਮਿਲ-ਜੁਲ ਕੇ ਮਨਾਇਆ ਜਾਵੇ। ਇਸ ਉਪਰੰਤ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਦਸਹਿਰਾ ਮੇਲੇ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਜਾਵੇਗਾ। ਇਸ ਮੌਕੇ ਹਨੀ ਰੋਸ਼ਾ, ਗੌਤਮ ਸ਼ਰਮਾ, ਵਿਜੈ ਸ਼ਰਮਾ, ਰਾਜੇਸ਼ ਖੰਨਾ, ਸਤੀਸ਼ ਵਰਮਾ, ਧਰਮਿੰਦਰ ਵਿੱਕੀ, ਕੇਵਲ ਕ੍ਰਿਸ਼ਨ, ਕੁਲਵਿੰਦਰ ਸਿੰਘ ਰਾਏ, ਜਤਿਨ ਵਿਜ਼ਨ, ਤੇਜਿੰਦਰ ਸਿੰਘ ਆਰਟਿਸਟ, ਓਮਕਾਰ ਸਿੰਘ ਸੱਤੂ, ਗੁਰਦੀਪ ਸਿੰਘ, ਵਿਪਨ ਭਾਰਦਵਾਜ, ਸੋਨੀ ਗਿੱਲ, ਕੁਲਵਿੰਦਰ ਸਿੰਘ ਬੇਦੀ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement