ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਨਰਸਿੰਗ ਸਟਾਫ ਨਾਲ ਬਦਸਲੂਕੀ ਮਾਮਲੇ ਵਿੱਚ ਕਮੇਟੀ ਕਾਇਮ

08:58 AM Oct 09, 2024 IST

ਪੱਤਰ ਪ੍ਰੇਰਕ
ਪਠਾਨਕੋਟ, 8 ਅਕਤੂਬਰ
ਸਿਵਲ ਹਸਪਤਾਲ ਪਠਾਨਕੋਟ ਵਿੱਚ ਇੱਕ ਡਾਕਟਰ ਵੱਲੋਂ ਮਹਿਲਾ ਨਰਸਿੰਗ ਸਟਾਫ ਨਾਲ ਬਦਸਲੂਕੀ ਕਰਨ ਦੇ ਲਗਾਏ ਦੋਸ਼ਾਂ ਦੇ ਮਾਮਲੇ ’ਚ ਡਾਕਟਰ ਨੂੰ ਠੋਸ ਜਵਾਬ ਦੇਣ ਲਈ ਦਿੱਤਾ ਗਿਆ ਇੱਕ ਦਿਨ ਦਾ ਸਮਾਂ ਅੱਜ ਸਮਾਪਤ ਹੋ ਗਿਆ। ਅਜਿਹੇ ਵਿੱਚ ਅੱਜ ਸਿਵਲ ਸਰਜਨ ਡਾ. ਅਦਿਤੀ ਸਲਾਰੀਆ ਵੱਲੋਂ ਵੀ ਉਕਤ ਡਾਕਟਰ ਨੂੰ ਬੁਲਾ ਕੇ ਮਾਮਲੇ ਦਾ ਪਤਾ ਕੀਤਾ ਗਿਆ। ਐੱਸਐੱਮਓ ਡਾ. ਸੁਨੀਲ ਚੰਦ ਨੂੰ ਉਕਤ ਡਾਕਟਰ ਨੇ ਮਾਮਲੇ ਵਿੱਚ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਦੇ ਚਲਦੇ ਐੱਸਐੱਮਓ ਨੇ 4 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ ਇਸ ਕਮੇਟੀ ਦੇ ਮੈਂਬਰ ਮਾਮਲੇ ਦੀ ਤਹਿ ਤੱਕ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ। ਮੈਟਰਨ ਕਰਮਜੀਤ ਨੇ ਦੱਸਿਆ ਕਿ ਉਕਤ ਡਾਕਟਰ ਅਤੇ ਉਨ੍ਹਾਂ ਦੇ ਸਟਾਫ ਨੂੰ ਅੱਜ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੇ ਮੁੜ ਬੁਲਾਇਆ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਵੇਰੇ ਅਲਟਰਾਸਾਊਂਡ ਵਿਭਾਗ ਵਿੱਚ ਤਾਇਨਾਤ ਡਾਕਟਰ ਨੇ ਮਹਿਲਾ ਸਟਾਫ ਨਰਸ ਸੁਦੇਸ਼ ਕੁਮਾਰੀ ਨੂੰ ਫੋਨ ਦੇ ਮਾਧਿਅਮ ਨਾਲ ਬਦਸਲੂਕੀ ਕਰਦੇ ਹੋਏ ਥੱਪੜ ਮਾਰਨ ਦੀ ਗੱਲ ਕੀਤੀ ਸੀ। ਡਾਕਟਰ ਨੇ ਆਪਣੀ ਕਾਰਵਾਈ ’ਤੇ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਕਾਰਨ ਗੱਲ ਏਨੀ ਵਧ ਗਈ ਹੈ ਕਿ ਹੁਣ ਬਾਹਰੀ ਜ਼ਿਲ੍ਹਿਆਂ ਸਮੇਤ ਗੁਰਦਾਸਪੁਰ ਦੇ ਨਰਸਿੰਗ ਯੂਨੀਅਨ ਦੇ ਆਗੂ ਸਿਵਲ ਹਸਪਤਾਲ ਪਠਾਨਕੋਟ ਵਿੱਚ ਭਲਕੇ ਪੁੱਜਣਗੇ। ਐੱਸਐੱਮਓ ਡਾ. ਸੁਨੀਲ ਚਾਂਦ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਲਈ 4 ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਜੋ ਵੀ ਜਾਂਚ ਦੇ ਤੱਥ ਪੇਸ਼ ਕਰੇਗੀ। ਉਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Advertisement