ਰੇਲਗੱਡੀ ਹੇਠ ਆ ਕੇ ਖੁਦਕੁਸ਼ੀ ਕੀਤੀ
08:32 AM Nov 15, 2023 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 14 ਨਵੰਬਰ
ਅੱਜ ਦੁਪਹਿਰ ਲੁਧਿਆਣਾ ਤੋਂ ਹਿਸਾਰ ਜਾ ਰਹੀ 04576 ਸਵਾਰੀ ਗੱਡੀ ਹੇਠ ਆ ਕੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਰੇਲਵੇ ਪੁਲੀਸ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗਿਆਨ ਚੰਦ (48) ਪੁੱਤਰ ਵੇਦ ਪ੍ਰਕਾਸ਼ ਵਾਸੀ ਵਾਰਡ 14 ਹਰਚਰਨ ਨਗਰ ਰੇਲਵੇ ਰੋਡ ਲਹਿਰਾਗਾਗਾ ਵਜੋਂ ਹੋਈ। ਪਰਿਵਾਰ ਅਨੁਸਾਰ ਗਿਆਨ ਚੰਦ ਪਿਛਲੇ ਸਮੇਂ ਤੋਂ ਮਾਨਸਿਕ ਪ੍ਰੇਸ਼ਾਨ ਸੀ। ਰੇਲਵੇ ਪੁਲੀਸ ਦੇ ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਨੇ ਮ੍ਰਿਤਕ ਦੇ ਭਰਾ ਰਾਕੇਸ਼ ਕੁਮਾਰ ਤੇ ਭਤੀਜੇ ਅੰਕਿਸ਼ ਗੋਇਲ ਦੇ ਬਿਆਨ ’ਤੇ 174 ਤਹਿਤ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
Advertisement
Advertisement
Advertisement