For the best experience, open
https://m.punjabitribuneonline.com
on your mobile browser.
Advertisement

ਚਮਤਕਾਰ ਬਾਰੇ ਟਿੱਪਣੀ: ਗੀਤਕਾਰ ਮੱਟ ਸ਼ੇਰੋਂ ਨੇ ਸਿੱਖ ਸੰਗਤ ਤੋਂ ਮੁਆਫ਼ੀ ਮੰਗੀ

11:02 AM Apr 07, 2024 IST
ਚਮਤਕਾਰ ਬਾਰੇ ਟਿੱਪਣੀ  ਗੀਤਕਾਰ ਮੱਟ ਸ਼ੇਰੋਂ ਨੇ ਸਿੱਖ ਸੰਗਤ ਤੋਂ ਮੁਆਫ਼ੀ ਮੰਗੀ
ਕਣਕਵਾਲ ਭੰਗੂਆਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਮੁਆਫੀ ਮੰਗਣ ਮੌਕੇ ਰਣਜੀਤ ਮੱਟ ਸ਼ੇਰੋਂ ਵਾਲਾ।
Advertisement

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 6 ਅਪਰੈਲ
ਪਿੰਡ ਸ਼ੇਰੋਂ ਦੇ ਪ੍ਰਸਿੱਧ ਗੀਤਕਾਰ ਰਣਜੀਤ ਮੱਟ ਸ਼ੇਰੋਂ ਨੇ ਗੁਰੂ ਗੋਬਿੰਦ ਸਿੰਘ ਬਾਰੇ ‘ਚਮਤਕਾਰ’ ਸਬੰਧੀ ਪਾਈ ਪੋਸਟ ਕਾਰਨ ਪੈਦਾ ਹੋਏ ਵਿਵਾਦ ਮਗਰੋਂ ਮੁਆਫ਼ੀ ਮੰਗ ਲਈ ਹੈ।
ਇਸ ਤੋਂ ਪਹਿਲਾਂ ਵੀ ਮੱਟ ਸ਼ੇਰੋਂ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਮੁਆਫ਼ੀ ਮੰਗੀ ਸੀ ਪਰ ਦੇਸ਼ ਵਿਦੇਸ਼ ਦੀ ਸਿੱਖ ਸੰਗਤ ’ਚ ਵਧ ਰਹੇ ਰੋਹ ਕਾਰਨ ਗੀਤਕਾਰ ਨੇ ਅੱਜ ਉਸ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਹੈ। ਗੀਤਕਾਰ ਰਣਜੀਤ ਮੱਟ ਸ਼ੇਰੋਂ ਅੱਜ ਆਪਣੇ ਪਰਿਵਾਰ ਸਮੇਤ ਪਿੰਡ ਕਣਕਵਾਲ ਭੰਗੂਆਂ ਦੇ ਵਿਦਿਆਲਿਆ ਦਮਦਮੀ ਟਕਸਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਇਆ ਜਿੱਥੇ ਉਸ ਨੇ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ’ਤੇ ਪੁੱਜ ਕੇ ਆਪਣੀ ਭੁੱਲ ਬਖਸ਼ਾਈ। ਦਮਦਮੀ ਟਕਸਾਲ ਜੱਥਾ ਭਾਈ ਅਮਰਜੀਤ ਸਿੰਘ ਦੀ ਅਗਵਾਈ ਹੇਠ ਇਕੱਤਰ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਮੱਟ ਸ਼ੇਰੋਂ ਨੇ ਭਵਿੱਖ ਵਿੱਚ ਅਜਿਹਾ ਨਾ ਕਰਨ ਬਾਰੇ ਕਿਹਾ। ਦਮਦਮੀ ਟਕਸਾਲ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੀਤਕਾਰ ਮੱਟ ਸ਼ੇਰੋਂ ਖਿਲਾਫ਼ ਪ੍ਰਚਾਰ ਨਾ ਕੀਤਾ ਜਾਵੇ।

Advertisement

Advertisement
Author Image

sukhwinder singh

View all posts

Advertisement
Advertisement
×