For the best experience, open
https://m.punjabitribuneonline.com
on your mobile browser.
Advertisement

ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਸਮਰਪਿਤ ਸਮਾਗਮ ਸ਼ੁਰੂ

06:31 AM Mar 29, 2024 IST
ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਸਮਰਪਿਤ ਸਮਾਗਮ ਸ਼ੁਰੂ
ਹੰਸਾਲੀ ਸਾਹਿਬ ਵਿਖੇ ਸੰਤ ਬਾਬਾ ਪਰਮਜੀਤ ਸਿੰਘ ਮਹਾਪੁਰਸ਼ਾਂ ਦਾ ਸਨਮਾਨ ਕਰਦੇ ਹੋਏ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਮਾਰਚ
ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਖੇੜਾ ਹੰਸਾਲੀ ਵਿਖੇ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਸੰਤ ਬਾਬਾ ਪਰਮਜੀਤ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋ ਗਿਆ ਹੈ। ਇਸ ਮੌਕੇ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਗਿਆਨੀ ਸੁੁਖਦੇਵ ਸਿੰਘ ਕਥਾਵਾਚਕ ਤਖਤ ਸ੍ਰੀ ਪਟਨਾ ਸਾਹਿਬ ਵਾਲੇ, ਸੰਤ ਸੁਰਜੀਤ ਸਿੰਘ ਰਾਣਵਾ ਵਾਲੇ, ਸੰਤ ਦਲਵੀਰ ਸਿੰਘ ਲੱਖਮੀਪੁਰ ਵਾਲੇ, ਸੰਤ ਨਛੱਤਰ ਸਿੰਘ ਭਾਮੀਆਂ ਵਾਲੇ, ਸੰਤ ਪਿਆਰਾ ਸਿੰਘ ਸਰਥਲਾ ਵਾਲੇ, ਸੰਤ ਅਮਰੀਕ ਸਿੰਘ ਬੋਹੜਪੁਰ ਝੰਜੇੜੀਆਂ ਵਾਲੇ, ਬਾਬਾ ਰੋਸ਼ਨ ਸਿੰਘ ਧਲਵਾਨ ਰਾੜਾ ਸਾਹਿਬ ਵਾਲੇ, ਗਿਆਨੀ ਜਗਸੀਰ ਸਿੰਘ ਗਾਲਬਿ ਕਲਾਂ, ਸੰਤ ਗੁੁਰਮੁੁਖ ਸਿੰਘ ਵੱਚੀਵਿੰਡ ਵਾਲੇ, ਗਿਆਨੀ ਭਜਨ ਸਿੰਘ ਰੋੜੇਵਾਲ ਸਾਹਿਬ ਅਤੇ ਗਿਆਨੀ ਬਲਦੇਵ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਜੀਪੀ, ਰਾਜਿੰਦਰ ਸਿੰਘ ਗਰੇਵਾਲ, ਸਾਧੂ ਰਾਮ ਭੱਟਮਾਜਰਾ, ਤਰਲੋਚਨ ਸਿੰਘ ਖੰਟ, ਪਿਆਰਾ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ ਡੰਘੇੜੀਆ, ਮੋਹਨ ਸਿੰਘ ਬਧੌਛੀ, ਅਵਤਾਰ ਸਿੰਘ, ਹਰਿੰਦਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਰੰਧਾਵਾ, ਹਰਿੰਦਰ ਸਿੰਘ ਰੋਪੜ, ਕਰਮਜੀਤ ਸਿੰਘ ਹੰਸਾਲੀ, ਹਰਨਿੰਦਰ ਸਿੰਘ ਸਾਬਕਾ ਸਰਪੰਚ, ਜਨਕ ਰਾਜ ਮੋਰਿੰਡਾ, ਮੋਹਨ ਸਿੰਘ ਖੇੜਾ, ਮਲਕੀਤ ਕੌਰ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸੈਂਪਲੀ, ਮਨੀ ਚੋਪੜਾ ਅਤੇ ਹਰੀ ਸਿੰਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×