ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ਵਿੱਚ ਰੀਸਾਈਕਲਿੰਗ ਪਲਾਂਟ ਦੀ ਸ਼ੁਰੂਆਤ

07:08 AM Sep 07, 2024 IST
ਕੂੜਾ ਪ੍ਰਬੰਧਨ ਲਈ ਮੈਟੀਰੀਅਲ ਰਿਕਵਰੀ ਸਹੂਲਤ ਅਤੇ ਪਲਾਸਟਿਕ ਰੀਸਾਈਕਲਿੰਗ ਪਲਾਂਟ ਦੀ ਸ਼ੁਰੂਆਤ ਕਰਦੇ ਹੋਏ ਅਧਿਕਾਰੀ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਸਤੰਬਰ
ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੀ ਪਲਾਸਟਿਕ ਤੇ ਮਲਬੇ ਨੂੰ ਰੀਸਾਈਕਲ ਕਰਨ ਲਈ ਭਾਰਤੀ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਦੇ ਸਹਿਯੋਗ ਅਤੇ ਐੱਸਬੀਆਈ ਕਾਰਡ ਐਂਡ ਪੇਮੈਂਟ ਸਰਵਿਸਿਜ਼ ਲਿਮਟਿਡ ਦੀ ਸੀਐਸਆਰ ਪਹਿਲ ਕਦਮੀ ਨਾਲ ਪਟਿਆਲਾ ਵਿੱਚ ਪ੍ਰਾਜੈਕਟ ਮਾਸ ਤਹਿਤ 10 ਟਨ ਪ੍ਰਤੀ ਦਿਨ ਸਮਰੱਥਾ ਵਾਲੇ ਮੈਟੀਰੀਅਲ ਰਿਕਵਰੀ ਸਹੂਲਤ ਅਤੇ ਪਲਾਸਟਿਕ ਰੀਸਾਈਕਲਿੰਗ ਪਲਾਂਟ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਪਲਾਂਟ ਦਾ ਉਦਘਾਟਨ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪਲਾਸਟਿਕ ਰੀਸਾਈਕਲਿੰਗ ਸਹੂਲਤ ਪ੍ਰਾਜੈਕਟ ਮਾਸ ਦੇ ਤਹਿਤ ਦੂਜੀ ਵੱਡੀ ਉਪਲਬਧੀ ਹੈ। ਇਸ ਤੋਂ ਪਹਿਲਾਂ ਗਰੇਟਰ ਨੋਇਡਾ, ਉਤਰ ਪ੍ਰਦੇਸ਼ ਵਿੱਚ ਪਹਿਲੀ ਸਹੂਲਤ ਸਥਾਪਿਤ ਕੀਤੀ ਗਈ ਸੀ। ਪਟਿਆਲਾ ਦੇ ਇਸ ਨਵੇਂ ਪਲਾਂਟ ਦੀ ਖ਼ਾਸੀਅਤ ਇਹ ਹੈ ਕਿ ਇਹ ਸ਼ਹਿਰ ਵਿਚ ਪਹਿਲੀ ਅਜਿਹੀ ਸਹੂਲਤ ਹੈ, ਜੋ ਪਲਾਸਟਿਕ ਕੂੜੇ ਨੂੰ ਲੈਂਡਫਿਲ ਤੋਂ ਰੋਕਣ ਵਿੱਚ ਅਤੇ ਕਚਰਾ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਹੋਵੇਗੀ। ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਹੋਰ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਪਲਾਸਟਿਕ ਰੀਸਾਈਕਲਿੰਗ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ ਅਤੇ ਸ਼ਹਿਰ ਵਿੱਚ ਗਿੱਲਾ ਕੂੜਾ ਪ੍ਰਬੰਧਨ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨਾ ਹੈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਐੱਸਡੀਓ ਪਵਨ ਸ਼ਰਮਾ, ਆਈਪੀਸੀਏ ਦੇ ਡਾਇਰੈਕਟਰ ਆਸ਼ੀਸ਼ ਜੈਨ, ਸਕੱਤਰ ਅਜੈ ਗਰਗ ਅਤੇ ਡਿਪਟੀ ਡਾਇਰੈਕਟਰ ਡਾ. ਰਾਧਾ ਗੋਇਲ ਸ਼ਾਮਲ ਸਨ।

Advertisement

Advertisement