For the best experience, open
https://m.punjabitribuneonline.com
on your mobile browser.
Advertisement

ਖਾਲਸਾ ਕਾਲਜ ਵਿੱਚ ਵਿਦਿਅਕ ਸੈਸ਼ਨ ਦੀ ਸ਼ੁਰੂਆਤ

07:44 AM Aug 04, 2024 IST
ਖਾਲਸਾ ਕਾਲਜ ਵਿੱਚ ਵਿਦਿਅਕ ਸੈਸ਼ਨ ਦੀ ਸ਼ੁਰੂਆਤ
ਖਾਲਸਾ ਕਾਲਜ ਵਿੱਚ ਸੰਤ ਮਹਾਂਪੁਰਸ਼ਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਚੀਮਾ
Advertisement

ਪੱਤਰ ਪ੍ਰੇਰਕ
ਸੰਦੌੜ, 3 ਅਗਸਤ
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿੱਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤੀ ਗਈ। ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਖੁਦ ਪੂਰੇ ਸਮਾਗਮ ਦਾ ਆਯੋਜਨ ਕੀਤਾ। ਗਿਆਨੀ ਗੁਰਜੰਟ ਸਿਘ ਨੇ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਬਾਬਾ ਹਰਮਿੰਦਰ ਸਿੰਘ ਗਿੱਲ ਗੁਰਦੁਆਰਾ ਸੁੱਖ ਸਾਗਰ ਡੇਹਲੋਂ ਨੇ ਵਿਦਿਆਰਥੀਆਂ ਨੂੰ ਚੰਗੇ ਕੰਮਾਂ ਲਈ ਪ੍ਰੇਰਿਆ। ਗਿਆਨੀ ਦਰਬਾਰਾ ਸਿੰਘ ਲੋਹਟਬੱਦੀ ਨੇ ਵਿਦਿਆਰਥੀਆਂ ਨੂੰ ਕਾਲਜ ਸ਼ੁਰੂ ਕਰਨ ਵਾਲੇ ਸੰਤ ਬਲਵੰਤ ਸਿੰਘ ਸਿਹੌੜਾ ਸਾਹਿਬ ਵਾਲਿਆਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਮਾਗਮ ਵਿਚ ਸੰਤ ਕੁਲਦੀਪ ਸਿੰਘ ਮੋਨੀ ਵੀ ਉਚੇਚੇ ਤੌਰ ’ਤੇ ਪਹੁੰਚੇ। ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਤਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਇਨਸਾਨੀਅਤ ਦੇ ਨਾਤੇ ਚੰਗੇ ਕਰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਚੌਧਰੀ ਸੰਦੌੜ, ਕਾਲਜ ਦੇ ਡਾਇਰੈਕਟਰ ਪ੍ਰੋ. ਰਾਜਿੰਦਰ ਕੁਮਾਰ, ਸੁਖਮਹਿੰਦਰ ਸਿੰਘ ਕਹਿਲ, ਭੁਪਿੰਦਰ ਸਿੰਘ ਕਹਿਲ, ਪ੍ਰਿੰਸੀਪਲ ਡਾ. ਕਪਿਲ ਦੇਵ ਗੋਇਲ ਅਤੇ ਡਾ. ਕਰਮਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement