For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਵੱਲੋਂ ਰਾਮ ਮੰਦਰ ’ਤੇ ਯਾਦਗਾਰੀ ਡਾਕ ਟਿਕਟ ਰਿਲੀਜ਼

07:16 AM Jan 19, 2024 IST
ਪ੍ਰਧਾਨ ਮੰਤਰੀ ਵੱਲੋਂ ਰਾਮ ਮੰਦਰ ’ਤੇ ਯਾਦਗਾਰੀ ਡਾਕ ਟਿਕਟ ਰਿਲੀਜ਼
ਨਵੀਂ ਦਿੱਲੀ ’ਚ ਯਾਦਗਾਰੀ ਡਾਕ ਟਿਕਟਾਂ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 18 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ’ਚ ਰਾਮ ਮੰਦਰ ’ਤੇ ਯਾਦਗਾਰੀ ਡਾਕ ਟਿਕਟ ਅਤੇ ਪੂਰੀ ਦੁਨੀਆਂ ਵਿੱਚ ਭਗਵਾਨ ਰਾਮ ਸਬੰਧੀ ਜਾਰੀ ਡਾਕ ਟਿਕਟਾਂ ਦੀ ਇੱਕ ਕਿਤਾਬ ਰਿਲੀਜ਼ ਕੀਤੀ ਅਤੇ ਆਖਿਆ ਕਿ ਇਹ ਭਗਵਾਨ ਰਾਮ, ਸੀਤਾ ਅਤੇ ਰਮਾਇਣ ਦੀ ਝਲਕ ਪੇਸ਼ ਕਰਦੀਆਂ ਹਨ। ਉਨ੍ਹਾਂ ਨੇ ਇੱਕ ਵੀਡੀਓ ਮੈਸਜ ਵਿੱਚ ਕਿਹਾ ਕਿ ਇਹ ਡਾਕ ਟਿਕਟ ਮਹਿਜ਼ ਕਾਗਜ਼ ਦਾ ਇੱਕ ਟੁਕੜਾ ਜਾਂ ਕਲਾਕ੍ਰਿਤੀ ਨਹੀਂ ਹੈ ਬਲਕਿ ਇਹ ਮਹਾਂਕਾਵਿ (ਰਾਮਾਇਣ) ਅਤੇ ਮਹਾਨ ਵਿਚਾਰਾਂ ਦਾ ਇੱਕ ਸੰਖੇਪ ਰੂਪ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਡਿਜ਼ਾਈਨ ਵਿੱਚ ਰਾਮ ਮੰਦਰ, ‘ਚੌਪਈ’ ਮੰਗਲ ਭਵਨ ਅਮੰਗਲ ਹਰੀ, ਸੂਰਜ, ਸਰਯੂ ਨਦੀ ਅਤੇ ਮੰਦਰ ਵਿਚਲੀਆਂ ਤੇ ਇਸ ਦੇ ਆਸਪਾਸ ਦੀਆਂ ਮੂਰਤੀਆਂ ਸ਼ਾਮਲ ਹਨ। ਮੋਦੀ ਨੇ ਕਿਹਾ ਕਿ ਰਾਮ, ਸੀਤਾ ਅਤੇ ਰਾਮਾਇਣ ਦਾ ਮਹੱਤਵ ਸਮੇਂ, ਸਮਾਜ, ਜਾਤੀ, ਧਰਮ ਅਤੇ ਖੇਤਰੀ ਹੱਦਾਂ ਤੋਂ ਪਰੇ ਹੈ ਅਤੇ ਇਹ ਹਰ ਕਿਸੇ ਨੂੰ ਜੋੜਦਾ ਹੈ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਰਾਮਾਇਣ ਪਿਆਰ ਦੀ ਜਿੱਤ ਦਾ ਸੁਨੇਹਾ ਦਿੰਦੀ ਹੈ ਅਤੇ ਮਾਨਵਤਾ ਨੂੰ ਜੋੜਦਿਆਂ ਲੋਕਾਂ ਨੂੰ ਸਭ ਤੋਂ ਔਖੇ ਸਮੇਂ ਵਿੱਚ ਤਿਆਗ, ਏਕਤਾ ਅਤੇ ਬਹਾਦਰੀ ਸਿਖਾਉਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੇ ਡਾਕ ਟਿਕਟਾਂ ਰਾਮ ਮੰਦਰ, ਭਗਵਾਨ ਗਣੇਸ਼, ਹਨੂਮਾਨ, ਜਟਾਯੂ, ਕੇਵਟਰਾਜ ਅਤੇ ਮਾਂ ਸ਼ਬਰੀ ’ਤੇ ਅਧਾਰਿਤ ਹਨ। -ਪੀਟੀਆਈ

Advertisement

ਰਾਮ ਮੰਦਰ ਤੱਕ ਲਿਜਾਣਗੀਆਂ ਈ-ਕਾਰਾਂ

ਅਯੁੱਧਿਆ: ਰਾਮ ਮੰਦਰ ਅਤੇ ਹਨੂਮਾਨ ਮੰਦਰ ’ਚ ਪ੍ਰਾਰਥਨਾ ਕਰਨ ਲਈ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਨੂੰ ਉੱਥੇ ਪਹੁੰਚਣ ਲਈ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਈ-ਕਾਰਾਂ ਜਾਂ ਗੋਲਫ ਕਾਰਾਂ ਬਜ਼ੁਰਗਾਂ, ਅਪਾਹਜ ਵਿਅਕਤੀਆਂ ਅਤੇ ਗਰਭਵਤੀ ਔਰਤਾਂ ਨੂੰ ਮੁਫ਼ਤ ਸਫ਼ਰ ਕਰਵਾਉਣਗੀਆਂ ਜਦਕਿ ਬਾਕੀਆਂ ਲਈ ਕਿਰਾਏ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। -ਪੀਟੀਆਈ

ਉਜੈਨ ਤੋਂ ਅੱਜ ਭੇਜੇ ਜਾਣਗੇ ਢਾਈ ਸੌ ਕੁਇੰਟਲ ਲੱਡੂ

ਉਜੈਨ: ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮ ਮੰਦਰ ’ਚ ਹੋਣ ਵਾਲੇ ਪ੍ਰਾ਼ਣ ਪ੍ਰਤਿਸ਼ਠਾ ਸਮਾਗਮ ਲਈ ਮੱਧ ਪ੍ਰਦੇਸ਼ ਦੇ ਉਜੈਨ ਤੋਂ 250 ਕੁਇੰਟਲ ਵਜ਼ਨ ਦੇ ਪੰਜ ਲੱਖ ਲੱਡੂ ਭੇਜੇ ਜਾਣਗੇ ਅਤੇ ਪ੍ਰਸਿੱਧ ਮਹਾਕਲੇਸ਼ਵਰ ਮੰਦਰ ਵਿੱਚ ਚਾਰ ਲੱਖ ਲੱਡੂ ਪਹਿਲਾਂ ਹੀ ਪੈਕ ਕੀਤੇ ਜਾ ਚੁੱਕੇ ਹਨ ਜਦਕਿ ਇੱਕ ਲੱਖ ਲੱਡੂ ਪੈਕ ਕੀਤੇ ਜਾ ਰਹੇ ਹਨ। ਮੰਦਰ ਦੇ ਇੱਕ ਅਹੁਦੇਦਾਰ ਨੇ ਅੱਜ ਇਹ ਜਾਣਕਾਰੀ ਦਿੱਤੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×