For the best experience, open
https://m.punjabitribuneonline.com
on your mobile browser.
Advertisement

ਸ੍ਰੀ ਰਾਮ ਮੰਦਰ ਨਾਲ ਸਬੰਧਤ ਯਾਦਗਾਰੀ ਡਾਕ ਟਿਕਟਾਂ ਆਨਲਾਈਨ ਸਾਈਟਾਂ ’ਤੇ ਚਾਰ ਗੁਣਾ ਮਹਿੰਗੀਆਂ

10:22 AM Apr 03, 2024 IST
ਸ੍ਰੀ ਰਾਮ ਮੰਦਰ ਨਾਲ ਸਬੰਧਤ ਯਾਦਗਾਰੀ ਡਾਕ ਟਿਕਟਾਂ ਆਨਲਾਈਨ ਸਾਈਟਾਂ ’ਤੇ ਚਾਰ ਗੁਣਾ ਮਹਿੰਗੀਆਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਅਪਰੈਲ
ਅਯੁੱਧਿਆ ਦੇ ਸ੍ਰੀ ਰਾਮ ਮੰਦਰ ਨਾਲ ਸਬੰਧਤ ਯਾਦਗਾਰੀ ਡਾਕ ਟਿਕਟਾਂ ਹੁਣ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਦਰਾਂ ’ਤੇ ਅੰਮ੍ਰਿਤਸਰ ਦੇ ਮੁੱਖ ਡਾਕਘਰ ਵਿੱਚ ਉਪਲਬਧ ਹਨ ਪਰ ਕੁਝ ਈ-ਕਾਮਰਸ ਸਾਈਟ ਜਾਂ ਆਨ ਲਾਈਨ ਖਰੀਦ ਸਾਈਟਾਂ ’ਤੇ ਇਹ ਯਾਦਗਾਰੀ ਟਿਕਟਾਂ ਚਾਰ ਗੁਣਾ ਵੱਧ ਮੁੱਲ ’ਤੇ ਵੇਚੀਆਂ ਜਾ ਰਹੀਆਂ ਹਨ। ਭਗਵਾਨ ਰਾਮ ਨਾਲ ਸਬੰਧਤ ਇਹ ਵਿਸ਼ੇਸ਼ ਯਾਦਗਾਰੀ ਡਾਕ ਟਿਕਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 18 ਜਨਵਰੀ ਨੂੰ ਜਾਰੀ ਕੀਤੀਆਂ ਗਈਆਂ ਸਨ। ਛੇ ਡਾਕ ਟਿਕਟਾਂ ਦੇ ਸੈੱਟ ਵਾਲੀ ਇੱਕ ਛੋਟੀ ਜਿਹੀ ਸ਼ੀਟ ਡਾਕ ਘਰ ਵਿੱਚੋਂ ਸਿਰਫ 100 ਰੁਪਏ ਵਿੱਚ ਮਿਲਦੀ ਹੈ। ਪਰ ਜੇਕਰ ਕੋਈ ਸ਼ੀਟ ਕਵਰ ਸਮੇਤ ਲੈਣਾ ਚਾਹੁੰਦਾ ਹੈ ਤਾਂ ਉਸ ਲਈ 50 ਰੁਪਏ ਵਾਧੂ ਖਰਚਣੇ ਪੈਣਗੇ ਅਤੇ ਡਾਕ ਰਾਹੀਂ ਮੰਗਵਾਉਣ ਵਾਸਤੇ 50 ਰੁਪਏ ਹੋਰ ਦੇਣੇ ਪੈਣਗੇ। ਅੰਮ੍ਰਿਤਸਰ ਦੇ ਪੋਸਟਮਾਸਟਰ ਜਨਰਲ ਸਤਿੰਦਰ ਲਹਿਰੀ ਨੇ ਕਿਹਾ ਕਿ ਅਤੇ ਇਹ ਸਟੈਂਪ ਹੁਣ ਅੰਮ੍ਰਿਤਸਰ ਡਾਕ ਘਰ ਤੋਂ ਖਰੀਦੇ ਜਾ ਸਕਦੇ ਹਨ। ਇਨ੍ਹਾਂ ਡਾਕ ਟਿਕਟਾਂ ਨੂੰ ਪ੍ਰਾਈਵੇਟ ਸਾਈਟਾਂ ਤੋਂ ਖਰੀਦਣ ਦੀ ਕੋਈ ਲੋੜ ਨਹੀਂ ਹੈ। ਇਹ ਯਾਦਗਾਰੀ ਟਿਕਟ ਖਰੀਦਣ ਵਾਲੇ ਨੀਰਜ ਜੈਨ ਨੇ ਕਿਹਾ ਕਿ ਸ਼ਰਧਾਲੂਆਂ ਦੇ ਵਿਸ਼ਵਾਸ ਅਤੇ ਭਾਵਨਾਵਾਂ ਦਾ ‘ਵਪਾਰੀਕਰਨ’ ਨਹੀਂ ਹੋਣਾ ਚਾਹੀਦਾ। ਇਸ ਬਾਰੇ ਸਪੱਸ਼ਟ ਕਰਦਿਆਂ ਡਾਕ ਵਿਭਾਗ ਦੇ ਅਧਿਕਾਰੀ ਲਹਿਰੀ ਨੇ ਕਿਹਾ ਕਿ ਜੇਕਰ ਇਨ੍ਹਾਂ ਡਾਕ ਟਿਕਟਾ ਦੀ ਵਰਤੋਂ ਸਿਰਫ ਡਾਕ ਟਿਕਟ ਵਾਸਤੇ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਦੀ ਕੀਮਤ ਸਿਰਫ 30 ਰੁਪਏ ਹੋਵੇਗੀ ਪਰ ਇਨ੍ਹਾਂ ਨੂੰ ਵਿਸ਼ੇਸ਼ ਰੂਪ ਵਿੱਚ ਰਾਮ ਜਨਮ ਭੂਮੀ ਦੇ ਪਾਣੀ ਅਤੇ ਰੇਤ ਨਾਲ ਤਿਆਰ ਕੀਤਾ ਹੈ, ਇਨ੍ਹਾਂ ਵਿਚ ਚੰਦਨ ਦੀ ਖੁਸ਼ਬੂ ਵੀ ਹੈ। ਇਨ੍ਹਾਂ ਡਾਕ ਟਿਕਟਾਂ ਨੂੰ ਚਮਕਦਾਰ ਬਣਾਉਣ ਲਈ ਸ਼ੀਟ ਦੇ ਕੁਝ ਹਿੱਸੇ ਵਿੱਚ ਸੋਨੇ ਦੇ ਵਰਕ ਦੀ ਵਰਤੋਂ ਕੀਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×