ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ
ਦਲਬੀਰ ਸੱਖੋਵਾਲੀਆ
ਬਟਾਲਾ, 3 ਨਵੰਬਰ
ਇੱਥੋਂ ਥੋੜ੍ਹੀ ਦੂਰ ਪਿੰਡ ਸਰਵਾਲੀ ’ਚ ਅੱਜ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਜ਼ (ਹੁਣ 3 ਸਿੱਖ ਬਟਾਲੀਅਨ) ਦੇ 106ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜ਼ਾਰਾ ਸਿੰਘ, 45 ਰੈਟਰੇ ਸਿੱਖ (ਹੁਣ 3 ਸਿੱਖ ਬਟਾਲੀਅਨ) ਦੇ 107ਵੇਂ ਸ਼ਹੀਦੀ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ ਵੀ ਐੱਸ ਐੱਮ (ਰਿਟਾ.), ਕਨਵੀਨਰ ਇਨਟੈਕ ਪੰਜਾਬ ਸਨ। ਇਸ ਗੌਰਾਨ ਸਿੱਖ ਰੈਜੀਮੈਂਟ ਦੀ 4 ਸਿੱਖ ਬਟਾਲੀਅਨ ਵੱਲੋਂ ਲੈਫਟੀਨੈਂਟ ਜੋਇਸਿਲ ਨੋਰੋਨਾਹ ਦੀ ਕਮਾਂਡ ਹੇਠ ਸਟੇਸ਼ਨ ਕਮਾਂਡਰ ਤਿੱਬੜੀ ਕੈਂਟ ਵੱਲੋਂ ਨਾਇਬ ਸੂਬੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੈਰੇਮੋਨੀਅਲ ਗਾਰਡ ਦਿੱਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਮੁੱਖ ਮਹਿਮਾਨ ਮੇਜਰ ਜਨਰਲ ਨੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਵੱਡਮੁੱਲੇ ਇਤਿਹਾਸ ਨੂੰ ਯਾਦ ਕੀਤਾ। ਸ਼ਰਧਾਂਜਲੀ ਸਮਾਗਮ ਵਿੱਚ ਲੈਫਟੀਨੈਂਟ ਜੋਇਸਿਲ ਨੋਰੋਨਾਹ ਦੀ ਕਮਾਂਡ ਹੇਠ ਪਹੁੰਚੀ 4 ਸਿੱਖ ਬਟਾਲੀਅਨ (ਸਾਰਾਗੜ੍ਹੀ ਰੈਜੀਮੈਂਟ) ਦੇ ਨਾਇਬ ਸੂਬੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਭੁਪਿੰਦਰ ਸਿੰਘ ਹਾਲੈਂਡ, ਦਿਲਬਾਗ ਸਿੰਘ ਚੀਮਾ, ਸੂਬੇਦਾਰ ਮੇਜਰ ਹਰਦੇਵ ਸਿੰਘ ਬਾਜਵਾ, ਸ਼ਹੀਦ ਹਵਲਦਾਰ ਕਾਲਾ ਸਿੰਘ, 45 ਰੈਟਰੇ ਸਿੱਖਜ਼ ਦੇ ਪੋਤਰੇ ਗੁਰਮੀਤ ਸਿੰਘ ਤੇ ਪਿੰਡ ਸਰਵਾਲੀ ਦੇ ਸਰਪੰਚ ਸੁਖਵਿੰਦਰ ਸਿੰਘ ਗਿੱਲ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਾਬਕਾ ਮੈਂਬਰ ਐੱਸ ਐੱਸ ਬੋਰਡ ਕੁਲਦੀਪ ਸਿੰਘ ਕਾਹਲੋਂ, ਮਿਲਟਰੀ ਇਤਿਹਾਸਕਾਰ ਭੁਪਿੰਦਰ ਸਿੰਘ ਹਾਲੈਂਡ, ਸੂਬੇਦਾਰ ਮੇਜਰ ਹਰਦੇਵ ਸਿੰਘ ਬਾਜਵਾ, ਜ਼ਿਲ੍ਹਾ ਕਨਵੀਨਰ ਇਨਟੈੱਕ ਅੰਮ੍ਰਿਤਸਰ ਗਗਨਦੀਪ ਸਿੰਘ ਸਮੇਤ ਹੋਰ ਮੋਹਤਬਰ ਹਾਜ਼ਰ ਸਨ।