ਤਹਿਰੀਕ-ਏ-ਤਾਲਿਬਾਨ ਦਾ ਕਮਾਂਡਰ ਮੁਕਾਬਲੇ ’ਚ ਹਲਾਕ
08:44 AM Jun 17, 2024 IST
Advertisement
ਇਸਲਾਮਾਬਾਦ, 16 ਜੂਨ
ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖ਼ਤੂਨਖ਼ਵਾ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦਾ ਚੋਟੀ ਦਾ ਕਮਾਂਡਰ ਮਾਰਿਆ ਗਿਆ। ‘ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਲੱਕੀ ਮਰਵਤ ਜ਼ਿਲ੍ਹੇ ਵਿੱਚ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਚਲਾਏ ਅਪਰੇਸ਼ਨ ਦੌਰਾਨ ਬੰਨੂ ਦੇ ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਟੀਟੀਪੀ ਦੇ ਕਮਾਂਡਰ ਵਲੀਉੱਲ੍ਹਾ ਨੂੰ ਮਾਰ ਮੁਕਾਇਆ। ਇਹ ਅਪਰੇਸ਼ਨ ਮਲਾਂਗ ਅੱਡਾ ਨੇੜੇ ਤਜੂਰ ਰੋਡ ਵਿੱਚ ਚਲਾਇਆ ਗਿਆ। ਇਸ ਦੌਰਾਨ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿੱਚ ਵਲੀਉੱਲ੍ਹਾ ਮਾਰਿਆ ਗਿਆ। ਉਹ ਟੀਟੀਪੀ ਦੇ ਟੀਪੂ ਗੁਲ ਗਰੁੱਪ ਦਾ ਸਥਾਨਕ ਕਮਾਂਡਰ ਅਤੇ ਕਮਾਂਡਰ ਅਤੀਕੁਰ ਰਹਿਮਾਨ ਉਰਫ਼ ਟੀਪੂ ਗੁਲ ਮਰਵਾਤ ਦਾ ਜਵਾਈ ਸੀ। -ਪੀਟੀਆਈ
Advertisement
Advertisement