ਕਾਮੇਡੀ ਕਲਾਕਾਰ ਬੀਰਬਲ ਦਾ 84 ਸਾਲ ਦੀ ਉਮਰ ’ਚ ਦੇਹਾਂਤ
ਮੁੰਬਈ, 13 ਸਤੰਬਰ
ਉੱਘੇ ਅਭਿਨੇਤਾ ਸਤਿੰਦਰ ਕੁਮਾਰ ਖੋਸਲਾ, ਜੋ ਬੀਰਬਲ ਨਾਂ ਨਾਲ ਸਭ ਤੋਂ ਵੱਧ ਜਾਣੇ ਜਾਂਦੇ ਹਨ, ਦਾ ਇੱਥੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਧੀ ਸ਼ਾਲਿਨੀ ਨੇ ਦੱਸਿਆ ਕਿ ਉਹ 84 ਸਾਲ ਦੇ ਸਨ। ਬੀਰਬਲ ਨੂੰ 1975 ਦੀ ਸ਼ੋਲੇ ਵਿੱਚ ਅੱਧੀ ਮੁੱਛ ਵਾਲੇ ਕੈਦੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਸ਼ਾਲਿਨੀ ਮੁਤਾਬਕ ਉਸ ਦੇ ਪਿਤਾ ਨੂੰ ਪਿਛਲੇ ਹਫਤੇ ਗੁਰਦਿਆਂ ਸਬੰਧੀ ਸਮੱਸਿਆਵਾਂ ਕਾਰਨ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮਹੀਨਾ ਪਹਿਲਾਂ ਉਨ੍ਹਾਂ ਦੇ ਦਿਮਾਗ ਦਾ ਅਪਰੇਸ਼ਨ ਹੋਇਆ ਸੀ। ਤਿੰਨ-ਚਾਰ ਦਿਨ ਪਹਿਲਾਂ ਗੁਰਦਿਆਂ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਬੀਤੀ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਬੀਰਬਲ 1960 ਅਤੇ 1970 ਦੇ ਦਹਾਕੇ ਦੀਆਂ ਫਿਲਮਾਂ ਬੂੰਦ ਜੋ ਬਨ ਗਈ ਮੋਤੀ, ਉਪਕਾਰ, ਰੋਟੀ ਕਪੜਾ ਔਰ ਮਕਾਨ, ਕ੍ਰਾਂਤੀ, ਨਸੀਬ, ਯਾਰਾਨਾ, ਹਮ ਹੈ ਰਾਹੀ ਪਿਆਰ ਕੇ ਵਿੱਚ ਆਪਣੇ ਭੂਮਿਕਾ ਲਈ ਹੋਏ। ਚਰਿੱਤਰ ਅਭਿਨੇਤਾ ਦੇ ਰੂਪ ਵਿੱਚ ਉਨ੍ਹਾਂ ਹਿੰਦੀ, ਪੰਜਾਬੀ, ਭੋਜਪੁਰੀ ਅਤੇ ਮਰਾਠੀ ਭਾਸ਼ਾਵਾਂ ਵਿੱਚ 500 ਤੋਂ ਵੱਧ ਫਿਲਮਾਂ ਕੀਤੀਆਂ।