ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈਤੋ ਵਿੱਚ ਸਮਾਗਮ ਦੌਰਾਨ ਬੱਚਿਆਂ ਨੇ ਬੰਨ੍ਹਿਆ ਰੰਗ

11:05 AM Jan 15, 2024 IST
ਜੈਤੋ ਵਿਚ ਕਰਵਾਏ ਸਮਾਗਮ ’ਚ ਸ਼ਾਮਲ ਪਤਵੰਤੇ। -ਫੋਟੋ: ਕਟਾਰੀਆ

ਪੱਤਰ ਪ੍ਰੇਰਕ
ਜੈਤੋ, 14 ਜਨਵਰੀ
‘ਇਨਸਾਨੀਅਤ ਸੇਵਾ ਸੁਸਾਇਟੀ’ ਵੱਲੋਂ ਇਥੇ ਰਾਮਲੀਲ੍ਹਾ ਮੈਦਾਨ ਵਿੱਚ ‘ਧੀਆਂ ਦੀ ਲੋਹੜੀ’ ਬੈਨਰ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗ਼ਾਜ਼ ਸੁਸਾਇਟੀ ਸੰਚਾਲਕ ਅੰਮ੍ਰਿਤ ਅਰੋੜਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਲੰਘੇ ਸਾਲ ਜਿਨ੍ਹਾਂ ਪਰਿਵਾਰਾਂ ’ਚ ਧੀਆਂ ਨੇ ਜਨਮ ਲਿਆ, ਉਨ੍ਹਾਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ, ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇੱਕੀਵੀਂ ਸਦੀ ਦੇ ਅਜੋਕੇ ਦੌਰ ’ਚ ਧੀਆਂ ਦਾ ਰੁਤਬਾ ਪੁੱਤਰਾਂ ਨਾਲੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਘਰ ਧੀ ਦਾ ਜਨਮ ਹੋਣ ’ਤੇ ਝੂਰਦੇ ਹਨ, ਉਹ ਪਿਛਾਂਹ-ਖਿੱਚੂ ਅਤੇ ਘਟੀਆ ਸੋਚ ਦੇ ਮਾਲਕ ਹਨ। ਇਸ ਮੌਕੇ ਜੈਤੋ ਇਲਾਕੇ ਵਿੱਚ ਨਵ-ਜੰਮੀਆਂ ਧੀਆਂ ਦੀ ਲੋਹੜੀ ਦਾ ਕੇਕ ਕੱਟਿਆ ਗਿਆ। ਉਨ੍ਹਾਂ ਲੋੜਵੰਦ ਬੱਚੀਆਂ ਨੂੰ ਬੂਟ, ਜੁਰਾਬਾਂ, ਟੋਪੀਆਂ ਅਤੇ ਕੰਬਲ ਵੀ ਵੰਡੇ। ਸਮਾਰੋਹ ਦੌਰਾਨ ਬੱਚਿਆਂ ਵੱਲੋਂ ਡਾਂਸ, ਭੰਗੜਾ, ਗੀਤ, ਸੰਗੀਤ, ਕਵਿਤਾ ਤੇ ਭਾਸ਼ਣ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦਾ ਸੰਚਾਲਨ ਅਧਿਆਪਕ ਪ੍ਰਮੋਦ ਧੀਰ ਵੱਲੋਂ ਬਾਖ਼ੂਬੀ ਕੀਤਾ ਗਿਆ।ਇਸ ਮੌਕੇ ਡਾ. ਤਮੰਨਾ ਕੋਚਰ, ਕਮਲਜੀਤ ਕੌਰ ਮੱਤਾ, ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਗਠਨ ਦੇ ਆਗੂ ਰਾਮ ਰਾਜ ਸੇਵਕ, ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਅਸ਼ੋਕ ਧੀਰ, ਗੁਰਦੇਵ ਸਿੰਘ ਅਤੇ ਸੁਰਜੀਤ ਨੇ ਸੰਬੋਧਨ ਕੀਤਾ।

Advertisement

Advertisement