ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਹਿਤਕ ਇਕੱਤਰਤਾ ਵਿੱਚ ਰਚਨਾਵਾਂ ਨਾਲ ਰੰਗ ਬੰਨ੍ਹਿਆ

07:23 PM Jun 29, 2023 IST

ਖੇਤਰੀ ਪ੍ਰਤੀਨਿਧ

Advertisement

ਐਸ.ਏ.ਐਸ.ਨਗਰ (ਮੁਹਾਲੀ), 27 ਜੂਨ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਅੱਜ ਖਾਲਸਾ ਕਾਲਜ ਮੁਹਾਲੀ ਵਿਖੇ ਉੱਘੀ ਸ਼ਾਇਰਾ ਸੁਰਜੀਤ ਕੌਰ ਬੈਂਸ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿੱਚ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਅਤੇ ਕੇਂਦਰ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਸ਼ਾਮਲ ਸਨ। ਜਨਰਲ ਸਕੱਤਰ ਗੁਰਸ਼ਰਨ ਸਿੰਘ ਮਾਵੀ ਨੇ ਸਾਹਿਤ ਵਿਗਿਆਨ ਕੇਂਦਰ ਦੀਆਂ ਹਰ ਮਹੀਨੇ ਹੋਣ ਵਾਲੀਆਂ ਇੱਕਤਰਤਾਵਾਂ ਦਾ ਵੇਰਵਾ ਦਿੱਤਾ। ਮੰਚ ਸੰਚਾਲਨ ਸਤਬੀਰ ਕੌਰ ਨੇ ਕੀਤਾ।

Advertisement

ਸਿਮਰਜੀਤ ਕੌਰ ਗਰੇਵਾਲ ਦੀ ਕਵਿਤਾ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਸੇਵੀ ਰਾਇਤ ਨੇ ਸਾਰਿਆਂ ਦਾ ਸਵਾਗਤ ਕੀਤਾ। ਅਰਸ਼ਦੀਪ, ਰਾਜਵਿੰਦਰ ਸਿੰਘ ਗੱਡੂ, ਸਿਮਰਜੀਤ ਕੌਰ ਗਰੇਵਾਲ, ਗੁਰਦਰਸ਼ਨ ਸਿੰਘ ਮਾਵੀ, ਬਲਵਿੰਦਰ ਸਿੰਘ ਢਿੱਲੋ, ਮਲਕੀਤ ਸਿੰਘ ਨਾਗਰਾ, ਸਵਰਨ ਸਿੰਘ ਅਤੇ ਯੁੱਧਵੀਰ ਸਿੰਘ, ਜਗਤਾਰ ਸਿੰਘ ਜੋਗ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਰਾਜਿੰਦਰ ਸਿੰਘ ਧੀਮਾਨ ਨੇ ਕਵਿਤਾਵਾਂ ਤੇ ਗੀਤ ਸੁਣਾਏ।

ਹਰਭਜਨ ਕੌਰ ਢਿੱਲੋਂ, ਮਨਜੀਤ ਕੌਰ ਮੁਹਾਲੀ, ਸੁਰਜੀਤ ਕੌਰ ਬੈਂਸ, ਕੰਵਲਜੀਤ ਕੌਰ, ਗੁਰਦਾਸ ਸਿੰਘ ਸਿੰਘ ਦਾਸ, ਸੁਖਚਰਨ ਕੌਰ ਭਾਟੀਆ, ਚਰਨਜੀਤ ਕੌਰ ਬਾਠ, ਲਾਭ ਸਿੰਘ ਲਹਿਲੀ ਅਤੇ ਰਾਜਿੰਦਰ ਰੇਨੂੰ ਨੇ ਚਲੰਤ ਮਾਮਲਿਆਂ ਉੱਤੇ ਆਪੋ ਆਪਣੀਆਂ ਕਵਿਤਾਵਾਂ ਸੁਣਾਈਆਂ।

Advertisement
Tags :
ਇਕੱਤਰਤਾਸਾਹਿਤਕਬੰਨ੍ਹਿਆਰਚਨਾਵਾਂਵਿੱਚ
Advertisement