ਕਲੋਨੀ ਕੱਟਣ ਦਾ ਮਾਮਲਾ: ਬੀਡੀਏ ਨੂੰ ਖਪਤਕਾਰ ਦੇ ਪੈਸੇ ਮੋੜਨ ਦਾ ਹੁਕਮ
06:15 AM Nov 26, 2024 IST
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 25 ਨਵੰਬਰ
ਸਥਾਨਕ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਤੇ ਮੈਂਬਰ ਪਰਮਪਾਲ ਕੌਰ ਨੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੂੰ ਖਪਤਕਾਰ ਤੋਂ ਕਲੋਨੀ ਕੱਟ ਕੇ ਦੇਣ ਬਦਲੇ ਹਾਸਲ ਕੀਤੇ ਪੈਸੇ ਵਿਆਜ ਸਣੇ ਮੋੜਨ ਦੇ ਨਾਲ ਹੀ ਮੁਆਵਜ਼ੇ ਵਜੋਂ 8 ਹਜ਼ਾਰ ਰੁਪਏ ਹੋਰ ਅਦਾ ਕਰਨ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਰਿਚਾ ਸ਼ਰਮਾ ਨਾਮ ਦੀ ਔਰਤ ਨੇ ਖਪਤਕਾਰ ਕਮਿਸ਼ਨ ਸਾਹਮਣੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਨੇ 200 ਗਜ਼ ਦਾ ਪਲਾਟ ਲੈਣ ਲਈ ਬੀ.ਡੀ.ਏ ਬਠਿੰਡਾ ਕੋਲ 2015 ਵਿੱਚ 1 ਲੱਖ 80 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਸਨ ਪਰ ਬੀਡੀਏ ਨੇ ਸ਼ੂਗਰ ਮਿੱਲ ਦੀ ਥਾਂ ‘ਤੇ ਕਲੋਨੀ ਨਹੀਂ ਕੱਟੀ। ਬਾਅਦ ਵਿੱਚ ਪਤਾ ਲੱਗਾ ਕਿ ਬੀ.ਡੀ.ਏ ਜਿਸ ਥਾਂ ‘ਤੇ ਕਲੋਨੀ ਘਟਨਾ ਚਾਹੁੰਦੀ ਹੈ, ਉਸ ਥਾਂ ਨੂੰ ਅਦਾਲਤ ਨੇ ਪਹਿਲਾਂ ਹੀ ਕੁਰਕ ਕੀਤਾ ਹੋਇਆ ਹੈ।
Advertisement
Advertisement