ਕਲੋਨੀ ਵਾਸੀਆਂ ਨੂੰ ਸੱਤ ਸਾਲ ਬਾਅਦ ਮਿਲਿਆ ਨਵਾਂ ਟਰਾਂਸਫਾਰਮਰ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 25 ਜੁਲਾਈ
ਸਥਾਨਕ ਨਵਾਬ ਕਲੋਨੀ ਵਾਸੀਆਂ ਦੀ ਪਿਛਲੇ ਕਈ ਸਾਲਾਂ ਤੋਂ ਕਲੋਨੀ ‘ਚ ਬਿਜਲੀ ਦੀ ਆ ਰਹੀ ਘੱਟ ਵੋਲਟੇਜ ਦੀ ਮੰਗ ਨੂੰ ਉਸ ਵਕਤ ਬੂਰ ਪੈ ਗਿਆ ਜਦ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਕੋਸ਼ਿਸ਼ ਨਾਲ ਕਲੋਨੀ ‘ਚ ਨਵਾਂ ਟਰਾਂਫਾਰਮਰ ਲੱਗ ਗਿਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਇਹ ਮਸਲਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਧਿਆਨ ‘ਚ ਲਿਆਂਦਾ ਸੀ। ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਰਹਿਮਾਨ ਨੇ ਕਲੋਨੀ ਵਾਸੀਆਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਕਲੋਨੀ ‘ਚ 3 ਲੱਖ 78 ਹਜ਼ਾਰ ਰੁਪਏ ਦੀ ਲਾਗਤ ਨਾਲ 100 ਕੇ.ਵੀ.ਏ. ਦਾ ਟਰਾਂਸਫਾਰਮਰ ਲਗਾਇਆ। ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਨੇ ਦੱਸਿਆ ਕਿ ਇਸ ਟਰਾਂਸਫਾਰਮਰ ਦੇ ਲੱਗਣ ਨਾਲ ਕਲੋਨੀ ਦੇ ਕਰੀਬ 150 ਘਰਾਂ ਨੂੰ ਹੁਣ ਪੂਰੀ ਬਿਜਲੀ ਮਿਲੇਗੀ। ਇਸ ਮੌਕੇ ਮੈਡਮ ਫਰਿਆਲ ਰਹਿਮਾਨ, ਅਸ਼ਰਫ ਅਬਦੁੱਲਾ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਚਰਨਜੀਤ ਸਿੰਘ ਚੀਮਾ, ਐਕਸੀਅਨ ਹਰਵਿੰਦਰ ਸਿੰਘ ਧੀਮਾਨ, ਐਸ.ਡੀ.ਓ. ਸੋਹਿੰਦਰ ਸਿੰਘ, ਜੇ.ਈ. ਜਗਤਾਰ ਸਿੰਘ, ਜੇ.ਈ. ਸੰਤੋਖ ਸਿੰਘ ਆਦਿ ਹਾਜ਼ਰ ਸਨ।