For the best experience, open
https://m.punjabitribuneonline.com
on your mobile browser.
Advertisement

ਲਾਲ ਡੋਰੇ ਤੋਂ ਬਾਹਰ ਵਾਲੀਆਂ ਕਲੋਨੀਆਂ ਰੈਗੂਲਰ ਕਰਾਂਗੇ: ਮਨੀਸ਼ ਤਿਵਾੜੀ

06:56 AM Apr 22, 2024 IST
ਲਾਲ ਡੋਰੇ ਤੋਂ ਬਾਹਰ ਵਾਲੀਆਂ ਕਲੋਨੀਆਂ ਰੈਗੂਲਰ ਕਰਾਂਗੇ  ਮਨੀਸ਼ ਤਿਵਾੜੀ
ਮੌਲੀ ਜੱਗਰਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਤਿਵਾੜੀ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਪਰੈਲ
ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਸੈਕਟਰ-29 ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਲਾਕੇ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ। ਸ੍ਰੀ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਨੂੰ ਇੱਕ ਵਿਆਪਕ ਅਤੇ ਸਰਵਪੱਖੀ ਵਿਕਾਸ ਯੋਜਨਾ ਦੀ ਲੋੜ ਹੈ, ਜਿਸ ਵਿੱਚ ਸ਼ਹਿਰ ਦੀਆਂ ਨਵੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਤਿਵਾੜੀ ਨੇ ਮੌਲੀ ਜੱਗਰਾਂ ਇਲਾਕੇ ਵਿੱਚ ਪੈਦਲ ਯਾਤਰਾ ਕੀਤੀ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚ ਲਾਲ ਡੋਰੇ ਦੇ ਬਾਹਰ ਬਣੇ ਮਕਾਨਾਂ ਨੂੰ ਪਹਿਲ ਦੇ ਆਧਾਰ ’ਤੇ ਰੈਗੂਲਰ ਕੀਤਾ ਜਾਵੇਗਾ।
ਸ੍ਰੀ ਤਿਵਾੜੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਾਅਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਫ ਟੰਡਨ ਹੀ ਨਹੀਂ, ਭਾਜਪਾ ਦੇ ਸਾਰੇ ਉਮੀਦਵਾਰਾਂ ਨੂੰ ਵੋਟਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ, ਜਿਹੜੇ ਹਾਲਾਤ 20 ਕਰੋੜ ਨੌਕਰੀਆਂ ਅਤੇ ਸਾਰੇ ਭਾਰਤ ਵਾਸੀਆਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਜਮਾਂ ਕਰਨ ਵਰਗੇ ਜਾਣਬੁੱਝ ਕੇ ਭੁਲਾਏ ਗਏ ਵਾਅਦਿਆਂ ਦੇ ਮੱਦੇਨਜ਼ਰ ਗਰਮੀ ਦੀ ਤੁਲਨਾ ਵਿੱਚ ਵੱਧ ਭਿਆਨਕ ਤੇ ਗੰਭੀਰ ਹੋਣਗੇ।
ਚੰਡੀਗੜ੍ਹ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਪਿਛਲੀ ਸੰਸਦ ਮੈਂਬਰ ਕਿਰਨ ਖੈਰ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਸੰਸਦ ਮੈਂਬਰ ਕਈ ਮਹੀਨਿਆਂ ਤੋਂ ਲੋਕ ਸਭਾ ਹਲਕੇ ਵਿੱਚ ਨਜ਼ਰ ਨਹੀਂ ਆਏ ਪਰ ਸੰਸਦ ਮੈਂਬਰ ਤਿਵਾੜੀ ਵਜੋਂ ਲੋਕਾਂ ਨੂੰ ਉਮੀਦ ਦੀ ਨਵੀਂ ਕਿਰਨ ਦਿਖਾਈ ਦਿੱਤੀ ਹੈ। ਇਸ ਮੌਕ ਮੁਕੇਸ਼ ਰਾਏ, ਲੇਖਪਾਲ, ਪਾਲ ਵਰਮਾ, ਸਤਵੀਰ ਸਿੰਘ ਸਾਂਗਵਾਨ ਵੀ ਹਾਜ਼ਰ ਸਨ।

Advertisement

ਦੋ ਸਾਬਕਾ ਕੌਂਸਲਰ ਕਾਂਗਰਸ ਵਿੱਚ ਸ਼ਾਮਲ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ਮਨੀਸ਼ ਤਿਵਾੜੀ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ।

ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਦੋ ਸਾਬਕਾ ਕੋਂਸਲਰ ਨਰੇਸ਼ ਤੇ ਸੁਨੀਤਾ ਦੇਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਬਾਪੂ ਧਾਮ ਕਲੋਨੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਕਿਸ਼ਨ ਲਾਲ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਨੂੰ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ਮਨੀਸ਼ ਤਿਵਾੜੀ ਨੇ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਸ੍ਰੀ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਤੋਂ ਤੰਗ ਹੋ ਚੁੱਕੇ ਹਨ, ਜੋ ਕਿ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਚੰਡੀਗੜ੍ਹ ਦੇ ਲੋਕ ਮਨੀਸ਼ ਤਿਵਾੜੀ ਨੂੰ ਵੋਟਾ ਪਾ ਕੇ ਕਾਮਯਾਬ ਕਰਨਗੇ।

Advertisement

Advertisement
Author Image

Advertisement