ਕਰਨਲ ਜੇਐੱਸ ਬਰਾੜ ਦੀ ਪੁਸਤਕ ਰਿਲੀਜ਼
ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਕਰਨਲ ਜੇਐਸ ਬਰਾੜ ਦੀ ਲਿਖੀ ਪੁਸਤਕ ਸਥਾਨਕ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਚ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਪੁਸਤਕ ‘ਦਾ ਸਪਿਰਚੂਅਲ ਲਾਈਫ ਐਕਸਪੀਰੀਐਂਸ’ (ਅਧਿਆਤਮਿਕ ਜ਼ਿੰਦਗੀ ਦਾ ਤਜਰਬਾ) ਬਾਰੇ ਬੋਲਦਿਆਂ ਪ੍ਰਿੰ. ਬਹਾਦਰ ਸਿੰਘ ਨੇ ਕਿਹਾ ਕਿ ਕਿਤਾਬ ਅਨੁਸਾਰ ਹੰਕਾਰ ਮਨੁੱਖ ਲਈ ਇੱਕ ਬਿਮਾਰੀ ਦੇ ਬਰਾਬਰ ਹੈ। ਕੁਦਰਤ ਨਾਲ ਖਿਲਵਾੜ ਕਰਨ ਦੇ ਨਤੀਜੇ ਮਨੁੱਖ ਨੂੰ ਭੁਗਤਣੇ ਪੈਣੇ ਹਨ, ਇਸ ਲਈ ਕੁਦਰਤ ਨੂੰ ਪਿਆਰ ਕਰਨਾ ਹੀ ਮਨੁੱਖ ਦਾ ਹਿੱਸਾ ਬਣਨਾ ਜ਼ਰੂਰੀ ਹੈ। ਜਸਵੰਤ ਜੀਰਖ ਨੇ ਕਿਹਾ ਕਿ ਭਾਵੇਂ ਉਹ ਐਲਾਨੀਆਂ ਤੌਰ ’ਤੇ ਨਾਸਤਿਕਤਾ ਨੂੰ ਅਪਣਾਏ ਹੋਏ ਹਨ ਪਰ ਕਰਨਲ ਬਰਾੜ ਨਾਲ ਪਿਛਲੇ 25 ਸਾਲਾਂ ਤੋਂ ਇਕੱਠੇ ਹੀ ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਨੂੰ ਬਾਖੂਬੀ ਚਲਾ ਰਹੇ ਹਾਂ। ਚਰਚਾ ਵਿੱਚ ਹਿੱਸਾ ਲੈਂਦਿਆਂ ਕਰਨਲ ਜਸਜੀਤ ਗਿੱਲ, ਰਾਕੇਸ਼ ਆਜ਼ਾਦ, ਕਰਨਲ ਬਲਦੇਵ ਸਿੰਘ ਨੇ ਕਈ ਨੁਕਤੇ ਸਾਂਝੇ ਕੀਤੇ ਜਨਿ੍ਹਾਂ ਬਾਰੇ ਕਰਨਲ ਬਰਾੜ ਵੱਲੋਂ ਸਪੱਸ਼ਟ ਕੀਤਾ ਗਿਆ। ਇਸ ਮੌਕੇ ਕਰਨਲ ਬਰਾੜ ਦੇ ਪਰਿਵਾਰਕ ਮੈਂਬਰਾਂ ਬਿਕਰਮ ਸਿੰਘ, ਸੁਰਿੰਦਰ ਕੌਰ, ਜਸਜੀਤ ਸਿੰਘ ਗਿੱਲ, ਬਲਵਿੰਦਰ ਸਿੰਘ, ਪ੍ਰਿੰ. ਅਜਮੇਰ ਦਾਖਾ, ਕਰਤਾਰ ਸਿੰਘ, ਰਾਕੇਸ਼ ਆਜ਼ਾਦ, ਪ੍ਰਤਾਪ ਸਿੰਘ ਹਾਜ਼ਰ ਸਨ।