For the best experience, open
https://m.punjabitribuneonline.com
on your mobile browser.
Advertisement

Colombi: ਬੋਗੋਟਾ ਵਿੱਚ ਰੈਲੀ ਦੌਰਾਨ ਸੰਸਦ ਮੈਂਬਰ ਨੂੰ ਗੋਲੀ ਮਾਰੀ ਗਈ, ਜ਼ਖਮੀ

02:33 PM Jun 08, 2025 IST
colombi  ਬੋਗੋਟਾ ਵਿੱਚ ਰੈਲੀ ਦੌਰਾਨ ਸੰਸਦ ਮੈਂਬਰ ਨੂੰ ਗੋਲੀ ਮਾਰੀ ਗਈ  ਜ਼ਖਮੀ
Advertisement

ਬੋਗੋਟਾ, 8 ਜੂਨ

ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿੱਚ ਸ਼ਨਿੱਚਰਵਾਰ ਨੂੰ ਚੋਣ ਪ੍ਰਚਾਰ ਰੈਲੀ ਦੌਰਾਨ ਹਥਿਆਰਬੰਦ ਵਿਅਕਤੀਆਂ ਨੇ ਸੰਸਦ ਮੈਂਬਰ Sen Miguel Uribe Turbay ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਉੱਚ ਸਦਨ ਸੈਨੇਟ ਦੇ ਮੈਂਬਰ ਉਰੀਬੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਉਮੀਦਵਾਰ ਹਨ।
Turbay ਦੀ ਪਾਰਟੀ Democratic Centre ਨੇ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਨੂੰ “an unacceptable act of violence” ਕਰਾਰ ਦਿੱਤਾ। ਪਾਰਟੀ ਨੇ ਕਿਹਾ ਕਿ ਇਹ ਘਟਨਾ Fontibon ਦੇ ਇੱਕ ਪਾਰਕ ਵਿੱਚ ਵਾਪਰੀ ਜਦੋਂ ਹਥਿਆਰਬੰਦ ਹਮਲਾਵਰਾਂ ਨੇ ਸੰਸਦ ਮੈਂਬਰ ਨੂੰ ਪਿੱਛਿਉਂ ਗੋਲੀ ਮਾਰ ਦਿੱਤੀ।
 ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਤਸਵੀਰਾਂ ਵਿੱਚ ਖੂਨ ਨਾਲ ਲੱਥਪੱਥ Sen Miguel Uribe Turbay  ਨੂੰ ਕਈ ਲੋਕਾਂ ਨੇ ਫੜਿਆ ਹੋਇਆ ਹੈ। ਸੰਭਾਵੀ ਤੌਰ ’ਤੇ ਉਨ੍ਹਾਂ ਦੇ ਸਿਰ ’ਚ ਸੱਟ ਲੱਗੀ ਹੈ। ਸੈਨੇਟਰ ਦੀ ਹਾਲਤ ਬਾਰੇ ਹੁਣ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।  
 ਇਸ ਸਬੰਧ  ’ਚ The Attorney General's Office  ਨੇ ਕਿਹਾ ਕਿ  15 ਸਾਲਾਂ ਦੇ ਇੱਕ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਸੰਘੀ ਸਰਕਾਰ ਨੇ ਕਿਹਾ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਇਨਾਮ ਦਾ ਐਲਾਨ ਕੀਤਾ ਗਿਆ ਹੈ। 
Santa Fe Foundation hospital ਦੀ ਇੱਕ ਮੈਡੀਕਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਨੇਟਰ ਨੂੰ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  ਮਿਗੁਏਲ ਦੀ ਪਤਨੀ María Claudia Tarazona ਨੇ ਐਕਸ ’ਤੇ ਲਿਖਿਆ, ‘‘Miguel  ਆਪਣੀ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ।’’ -ਏਪੀ
Advertisement
Advertisement
Author Image

Advertisement