ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਲੰਬੀਆ: ਹਵਾਈ ਜਹਾਜ਼ ਹਾਦਸੇ ’ਚ 10 ਦੀ ਮੌਤ

07:11 AM Jan 12, 2025 IST

ਬੋਗੋਟਾ, 11 ਜਨਵਰੀ
ਉੱਤਰ-ਪੱਛਮੀ ਕੋਲੰਬੀਆ ’ਚ ਛੋਟੇ ਹਵਾਈ ਜਹਾਜ਼ ਹਾਦਸੇ ’ਚ 10 ਜਣਿਆਂ ਦੀ ਮੌਤ ਹੋ ਗਈ। ਪੈਸੇਫਿਕ ਟਰੈਵਲ ਵੱਲੋਂ ਸੰਚਾਲਿਤ ਉਡਾਣ ਜੁਰਾਡੋ ਤੋਂ ਮੈਡੇਲਿਨ ਦੇ ਰਸਤੇ ’ਚ ਲਾਪਤਾ ਹੋ ਗਈ ਸੀ ਅਤੇ ਬੀਤੇ ਦਿਨ ਐਂਟੀਓਕਵੀਆ ਦੇ ਉੱਤਰ-ਪੱਛਮੀ ਕੋਲੰਬਿਆਈ ਵਿਭਾਗ ਦੇ ਨਗਰ ਕੌਂਸਲ ਉਰਾਵ ਦੇ ਦਿਹਾਤੀ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ਿਨਹੁਆ ਖ਼ਬਰ ਏਜੰਸੀ ਦੀ ਰਿਪੋਰਟ ਅਨੁਸਾਰ ਹਾਦਸੇ ਸਮੇਂ ਜਹਾਜ਼ ’ਚ ਚਾਲਕ ਟੀਮ ਦੇ ਦੋ ਮੈਂਬਰ ਤੇ ਅੱਠ ਮੁਸਾਫ਼ਰ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ’ਚ ਕੋਈ ਜਿਊਂਦਾ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮੌਕੇ ’ਤੇ 37 ਕਰਮਚਾਰੀ ਕੰਮ ਕਰ ਰਹੇ ਹਨ ਅਤੇ ਉਹ ਦੂਜੇ ਗੇੜ ’ਚ ਤੇਜ਼ੀ ਲਿਆ ਰਹੇ ਹਨ ਜਿਸ ਵਿੱਚ ਲਾਸ਼ਾਂ ਬਰਾਮਦ ਕਰਨਾ ਤੇ ਪੁਲੀਸ ਨਾਲ ਤਾਲਮੇਲ ਕਰਨਾ ਸ਼ਾਮਲ ਹੈ। -ਆਈਏਐੱਨਐੱਸ

Advertisement

Advertisement