For the best experience, open
https://m.punjabitribuneonline.com
on your mobile browser.
Advertisement

ਟਰਾਲੇ ਦੀ ਟਰੈਕਟਰ-ਟਰਾਲੀ ਨਾਲ ਟੱਕਰ; ਪੰਜ ਸ਼ਰਧਾਲੂ ਜ਼ਖ਼ਮੀ

08:35 AM Apr 15, 2024 IST
ਟਰਾਲੇ ਦੀ ਟਰੈਕਟਰ ਟਰਾਲੀ ਨਾਲ ਟੱਕਰ  ਪੰਜ ਸ਼ਰਧਾਲੂ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਡੱਬਵਾਲੀ, 14 ਅਪਰੈਲ
ਭਾਰਤਮਾਲਾ ਐਕਸਪ੍ਰੈਸ ਹਾਈਵੇਅ ’ਤੇ ਆਸਾਖੇੜਾ ਟੌਲ ਪਲਾਜ਼ਾ ਨੇੜੇ ਟਰੱਕ-ਟਰਾਲਾ ਅਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋ ਗਈ ਜਿਸ ਕਾਰਨ ਪੰਜ ਸ਼ਰਧਾਲੂ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਸਿਰਸਾ ਰੈਫਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਤੇਜ਼ ਰਫ਼ਤਾਰ ਟਰੱਕ-ਟਰਾਲੇ ਨੇ ਟਰੈਕਟਰ ਟਰਾਲੀ ਨੂੰ ਪਿੱਛਿਓਂ ਟੱਕਰ ਮਾਰੀ। ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ। ਨਕੋਦਰ-ਕਪੂਰਥਲਾ ਇਲਾਕੇ ਦੇ ਕਰੀਬ 40-45 ਸ਼ਰਧਾਲੂ ਟਰੈਕਟਰ ਟਰਾਲੀ ’ਤੇ ਸਵਾਰ ਹੋ ਕੇ ਰਾਜਸਥਾਨ ਦੇ ਤੀਰਥ ਸਥਾਨ ਗੁੱਗਾਮਾੜੀ ਜਾ ਰਹੇ ਸਨ। ਡੱਬਵਾਲੀ ਐਂਬੂਲੈਂਸ ਸਰਵਿਸ ਦੇ ਡਰਾਈਵਰ ਕੁਲਵੰਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਡੱਬਵਾਲੀ ਪਹੁੰਚਾਇਆ। ਟਰੱਕ ਨਾਲ ਟੱਕਰ ਹੋਣ ਕਾਰਨ ਸ਼ਰਧਾਲੂਆਂ ਨਾਲ ਭਰੀ ਟਰਾਲੀ ਵੱਖ ਹੋ ਕੇ ਹਾਈਵੇਅ ਦੀਆਂ ਗਰਿੱਲਾਂ ਤੋੜ ਕੇ ਸਰਵਿਸ ਰੋਡ ’ਤੇ ਜਾ ਡਿੱਗੀ ਜਦਕਿ ਟਰੈਕਟਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਿਆ। ਜ਼ਖ਼ਮੀਆਂ ਦੀ ਪਛਾਣ 36 ਸਾਲਾ ਰਮਨ ਕੁਮਾਰ ਵਾਸੀ ਸ਼ਾਲੂਪੁਰ, 50 ਸਾਲਾ ਪੰਮਾ ਵਾਸੀ ਨਕੋਦਰ, 14 ਸਾਲਾ ਤੁਸ਼ਾਰ ਪੁੱਤਰ ਮੱਖਣ ਵਾਸੀ ਕਪੂਰਥਲਾ, 45 ਸਾਲਾ ਸੁਰਜੀਤ ਕੌਰ ਵਾਸੀ ਮਦਰਬੇਟ ਅਤੇ ਚੰਨੋ ਪਤਨੀ ਭੋਲਾਦਾਸ ਵਾਸੀ ਕਪੂਰਥਲਾ ਵਜੋਂ ਹੋਈ ਹੈ।

Advertisement

Advertisement
Author Image

Advertisement
Advertisement
×