ਧੁੰਦ ਕਾਰਨ ਟਰਾਲੇ ਤੇ ਬੱਸ ਵਿਚਾਲੇ ਟੱਕਰ; 15 ਜ਼ਖਮੀ
05:40 AM Jan 15, 2025 IST
ਪੱਤਰ ਪ੍ਰੇਰਕ
ਜਲੰਧਰ, 14 ਜਨਵਰੀ
ਹੁਸ਼ਿਆਰਪੁਰ ਰੋਡ’ਤੇ ਸਥਿਤ ਪਿੰਡ ਮਡਿਆਲਾ ਨੇੜੇ ਟਰਾਲੇ ਤੇ ਬੱਸ ਵਿਚਕਾਰ ਹੋਈ ਟੱਕਰ ਦੌਰਾਨ 15 ਸਵਾਰੀਆਂ ਜ਼ਖ਼ਮੀ ਹੋ ਗਈਆਂ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਾਫੀ ਧੁੰਦ ਹੋਣ ਕਾਰਨ ਟਰਾਲਾ ਚਾਲਕ ਨੂੰ ਬੱਸ ਦਿਖਾਈ ਨਹੀਂ ਦਿੱਤੀ ਅਤੇ ਉਸ ਨੇ ਟਰਾਲਾ ਹੁਸ਼ਿਆਰਪੁਰ ਨੂੰ ਮੌੜ ਲਿਆ ਜਿਸ ਕਾਰਨ ਦੋਆਬਾ ਰੋਡਵੇਜ਼ ਦੀ ਬੱਸ ਟਰਾਲੇ ਵਿੱਚ ਜਾ ਟਕਰਾਈ। ਇਸ ਹਾਦਸੇ ਵਿੱਚ 15 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਇਨ੍ਹਾਂ ਨੂੰ ਐੱਸਐੱਸਐੱਫ ਦੀ ਟੀਮ ਨੇ ਹੁਸ਼ਿਆਰਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਟਰਾਲਾ ਚਾਲਕ ਟਰਾਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਕੇ ਟਰਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement