For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਬੱਸ ਤੇ ਟਰੱਕ-ਟਰਾਲੇ ਵਿਚਾਲੇ ਟੱਕਰ; ਕਈ ਜ਼ਖ਼ਮੀ

06:47 AM May 03, 2024 IST
ਸਰਕਾਰੀ ਬੱਸ ਤੇ ਟਰੱਕ ਟਰਾਲੇ ਵਿਚਾਲੇ ਟੱਕਰ  ਕਈ ਜ਼ਖ਼ਮੀ
Advertisement

ਸਮਾਣਾ (ਸੁਭਾਸ਼ ਚੰਦਰ): ਸਮਾਣਾ-ਕੈਂਥਲ ਸੜਕ ’ਤੇ ਪਿੰਡ ਬਦਨਪੁਰ ਨੇੜੇ ਰੇਤ ਦੇ ਭਰੇ ਟਰੱਕ-ਟਰਾਲੇ ਅਤੇ ਸਰਕਾਰੀ ਬੱਸ ਵਿਚਕਾਰ ਟੱਕਰ ’ਚ ਬੱਸ ਡਰਾਈਵਰ ਤੇ ਕੰਡਕਟਰ ਸਣੇ ਇਕ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਅਤੇ ਹੋਰ ਥਾਵਾਂ ’ਤੇ ਲਿਜਾਇਆ ਗਿਆ। ਜ਼ਖ਼ਮੀਆਂ ਵਿੱਚ ਬੱਸ ਡਰਾਈਵਰ ਬਲਜੀਤ ਸਿੰਘ, ਕੰਡਕਟਰ ਧਰਮਿੰਦਰ ਸਿੰਘ, ਬਲਵੰਤ ਸਿੰਘ ਤੇ ਉਸ ਦੇ ਪਿਤਾ ਸਰੂਪ ਸਿੰਘ ਨਿਵਾਸੀ ਪਿੰਡ ਮਵੀ, ਰਾਕੇਸ਼ ਵਾਲੀਆ ਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਫਤਿਹਪੁਰੀ ਪੂੰਡਰੀ (ਕੈਥਲ) ਅਤੇ ਇੰਦਰਜੀਤ ਸਿੰਘ ਸ਼ਾਮਲ ਹਨ। ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਬੱਸ ਡਰਾਈਵਰ-ਕੰਡਕਟਰ ਅਤੇ ਇੰਦਰਜੀਤ ਸਿੰਘ ਨੂੰ ਡਾਕਟਰਾਂ ਵੱਲੋਂ ਮੁਢਲੀ ਡਾਕਟਰੀ ਸਹੂਲਤ ਦੇਣ ਉਪਰੰਤ ਪਟਿਆਲਾ ਰੈਫਰ ਕਰ ਦਿੱਤਾ। ਸਦਰ ਪੁਲੀਸ ਦੇ ਏਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਤੇ ਟਰੱਕ-ਟਰਾਲਾ ਨੂੰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਜਦੋਂ ਕਿ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×