ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਵਾਦਿਤ ਪਾਣੀਆਂ ’ਚ ਚੀਨ ਤੇ ਫਿਲਪੀਨ ਦੇ ਜਹਾਜ਼ਾਂ ਦੀ ਟੱਕਰ

07:19 AM Aug 20, 2024 IST
ਦੱਖਣੀ ਚੀਨ ਸਾਗਰ ’ਚ ਫਿਲਪੀਨ ਤੇ ਚੀਨ ਦੇ ਜਹਾਜ਼ਾਂ ਦਰਮਿਆਨ ਟੱਕਰ ਦੀ ਵੀਡੀਓ ’ਚੋਂ ਲਈ ਗਈ ਤਸਵੀਰ। -ਫੋਟੋ: ਰਾਇਟਰਜ਼

ਤਾਇਪੇ, 19 ਅਗਸਤ
ਚੀਨ ਤੇ ਫਿਲਪੀਨ ਦੇ ਸਾਹਿਲਾਂ ਦੀ ਰਾਖੀ ਲਈ ਤਾਇਨਾਤ ਜਹਾਜ਼ ਸੋਮਵਾਰ ਨੂੰ ਸਮੁੰਦਰ ਵਿਚ ਸ਼ਬੀਨਾ ਸ਼ੋਲ ਨਾਮ ਦੇੇ ਖੇਤਰ ਨਜ਼ਦੀਕ ਟਕਰਾਅ ਗਏ। ਹਾਦਸੇ ਵਿਚ ਘੱਟੋ-ਘੱਟ ਦੋ ਕਿਸ਼ਤੀਆਂ ਨੂੰ ਨੁਕਸਾਨ ਪੁੱਜਾ। ਸ਼ਬੀਨਾ ਸ਼ੋਲ ਦੱਖਣੀ ਚੀਨ ਸਾਗਰ ਵਿਚ ਪੈਣ ਵਾਲੇ ਦੇਸ਼ਾਂ ਦਰਮਿਆਨ ਚਿੰਤਾਜਨਕ ਢੰਗ ਨਾਲ ਵਧਦੇ ਖੇਤਰੀ ਵਿਵਾਦ ਦਾ ਨਵਾਂ ਕੇਂਦਰ ਬਣ ਕੇ ਉਭਰਿਆ ਹੈ। ਦੋਵਾਂ ਦੇਸ਼ਾਂ ਨੇ ਸਪ੍ਰੈਟਲੀ ਦੀਪ ਸਮੂਹ ਵਿਚ ਇਕ ਵਿਵਾਦਿਤ ਖੇਤਰ ਸ਼ਬੀਨਾ ਸ਼ੋਲ ਕੋਲ ਹੋਈ ਟੱਕਰ ਲਈ ਇਕ ਦੂਜੇ ਸਿਰ ਦੋਸ਼ ਮੜ੍ਹਿਆ ਹੈ। ਉਂਜ ਇਸ ਟੱਕਰ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਵੀਅਤਨਾਮ ਤੇ ਤਾਇਵਾਨ ਵੀ ਸਪ੍ਰੈਟਲੀ ਦੀਪ ਸਮੂਹ ’ਤੇ ਆਪਣੇ ਦਾਅਵਾ ਜਤਾਉਂਦੇ ਹਨ। ਚੀਨ ਦੇ ਤੱਟ ਰੱਖਿਅਕ ਬਲਾਂ ਨੇ ਫਿਲਪੀਨ ’ਤੇ ਦੋਸ਼ ਲਾਇਆ ਹੈ ਕਿ ਉਸ ਦੇ ਇਕ ਜਹਾਜ਼ ਨੇ ਜਾਣਬੁੱਝ ਕੇ ਚੀਨੀ ਬੇੜੇ ਨੂੰ ਟੱਕਰ ਮਾਰੀ ਹੈ। ਚੀਨੀ ਤੱਟ ਰੱਖਿਅਕ ਬਲ ਦੇ ਬੁਲਾਰੇ ਗਾਨ ਯੂ ਨੇ ਇਕ ਬਿਆਨ ਵਿਚ ਦਾਅਵਾ ਕੀਤਾ, ‘‘ਫਿਲਪੀਨੀ ਤੱਟ ਰੱਖਿਅਕ ਬਲ ਦੇ ਦੋ ਜਹਾਜ਼ ਸ਼ਬੀਨਾ ਸ਼ੋਲ ਕੋਲ ਕੌਮਾਂਤਰੀ ਪਾਣੀਆਂ ਵਿਚ ਦਾਖਲ ਹੋਏ। ਉਨ੍ਹਾਂ ਚੀਨੀ ਤੱਟ ਰੱਖਿਅਕ ਬਲਾਂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਤੇ ਤੜਕੇ 3:24 ਵਜੇ ਇਕ ਚੀਨੀ ਬੇੜੇ ਨੂੰ ਜਾਣਬੁੱਝ ਕੇ ਟੱਕਰ ਮਾਰ ਦਿੱਤੀ।’’ ਗਾਨ ਯੂ ਨੇ ਕਿਹਾ, ‘‘ਇਸ ਟੱਕਰ ਲਈ ਫਿਲਪੀਨੀ ਸਾਈਡ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਸੀਂ ਫਿਲਪੀਨ ਨੂੰ ਖੇਤਰੀ ਅਖੰਡਤਾ ਦਾ ਉਲੰਘਣ ਤੇ ਭੜਕਾਊ ਕਾਰਵਾਈ ਫੌਰੀ ਬੰਦ ਕਰਨ ਦੀ ਚੇਤਾਵਨੀ ਦਿੰਦੇ ਹਾਂ, ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਹੋਣਗੇ।’’
ਉਧਰ ਪੱਛਮੀ ਫਿਲਪੀਨ ਸਾਗਰ ਉੱਤੇ ਫਿਲਪੀਨ ਦੇ ‘ਨੈਸ਼ਨਲ ਟਾਸਕ ਫੋਰਸ’ ਨੇ ਕਿਹਾ ਕਿ ਤੱਟ ਰੱਖਿਅਕ ਬਲ ਦੇ ਦੋ ਜਹਾਜ਼ਾਂ ‘ਬੀਆਰਪੀ ਬਾਗਾਕੇ’ ਅਤੇ ‘ਬੀਆਰਪੀ ਕੇਪ ਏਂਗਾਨੋ’ ਨੂੰ ਖੇਤਰ ਵਿਚ ਪਾਟਾਗ ਤੇ ਲਾਵਾਕ ਦੀਪਾਂ ਵੱਲ ਜਾਂਦਿਆਂ ਚੀਨ ਤੱਟ ਰੱਖਿਅਕ ਜਹਾਜ਼ਾਂ ਦੇ ‘ਗੈਰਕਾਨੂੰਨੀ ਤੇ ਹਮਲਾਵਰ ਜੰਗੀ ਮਸ਼ਕ ਦਾ ਸਾਹਮਣਾ ਕਰਨਾ ਪਿਆ‘। ਬਿਆਨ ਵਿਚ ਕਿਹਾ ਗਿਆ ਕਿ ‘ਇਸ ਖ਼ਤਰਨਾਕ ਜੰਗੀ ਮਸ਼ਕ ਦੇ ਨਤੀਜੇ ਵਜੋਂ ਟੱਕਰ ਹੋਈ, ਜਿਸ ਵਿਚ ਫਿਲਪੀਨ ਤੱਟ ਰੱਖਿਅਕ ਬਲ ਦੇ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪੁੱਜਾ।’ -ਏਪੀ

Advertisement

Advertisement
Advertisement