ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਅਤੇ ਸਕੂਟਰੀ ਦੀ ਟੱਕਰ, ਵਿਦਿਆਰਥਣ ਦੀ ਮੌਤ

08:57 AM Oct 30, 2024 IST

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 29 ਅਕਤੂਬਰ
ਸੂਲਰ ਘਰਾਟ ਨੇੜੇ ਨਿੱਜੀ ਸਕੂਲ ਦੀ ਬੱਸ ਅਤੇ ਸਕੂਟਰੀ ਦੀ ਟੱਕਰ ਹੋ ਗਈ । ਇਸ ਕਾਰਨ ਸਕੂਟਰੀ ਸਵਾਰ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਟ ਦੀਆਂ ਦੋ ਵਿਦਿਆਰਥਣਾਂ ਸਕੂਟੀ ’ਤੇ ਘਰਾਟ ਤੋਂ ਸੂਲਰ ਵੱਲ ਜਾ ਰਹੀਆਂ ਸਨ। ਘਰਾਟ ਦੀਆਂ ਚੱਕੀਆਂ ਨੇੜੇ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਸਕੂਟਰੀ ਦੀ ਟੱਕਰ ਹੋ ਗਿਆ। ਇਸ ਦੌਰਾਨ ਹੁਸਨਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਤੂਰਬੰਨਜਾਰਾ ਅਤੇ ਮਹਿਕਪ੍ਰੀਤ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਸੂਲਰ ਜ਼ਖ਼ਮੀ ਹੋ ਗਈਆਂ। ਦੌਵਾਂ ਨੂੰ ਸੂਲਰ ਘਰਾਟ ਦੇ ਪ੍ਰਾਈਵੇਟ ਡਾਕਟਰ ਕੋਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸੰਗਰੂਰ ਭੇਜ ਦਿੱਤਾ। ਇਸ ਦੌਰਾਨ ਰਸਤੇ ਵਿੱਚ ਹੁਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ ਮਹਿਕਪ੍ਰੀਤ ਕੌਰ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਹ ਪਟਿਆਲਾ ਦੇ ਨਿੱਜੀ ਹਸਪਤਾਲ ਦਾਖ਼ਲ ਹੈ। ਉਸ ਦਾ ਪੱਟ ਟੁੱਟ ਗਿਆ ਅਤੇ ਚੂਲਾ ਹਿੱਲ ਗਿਆ ਹੈ। ਪਿੰਡ ਸੂਲਰ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਸੰਗਰੂਰ ਦੇ ਹਸਪਤਾਲ ਵਿੱਚੋਂ ਜਦੋਂ ਮਹਿਕਦੀਪ ਕੌਰ ਨੂੰ ਪਟਿਆਲਾ ਰੈਫਰ ਕੀਤਾ ਤਾਂ ਐਂਬੂਲੈਂਸ ਦਾ ਡਰਾਈਵਰ ਮੌਕੇ ਤੇ ਨਾ ਹੋਣ ਕਾਰਨ ਘੰਟੇ ਮਗਰੋਂ ਐਂਬੂਲੈਂਸ ਦਾ ਪ੍ਰਬੰਧ ਹੋਇਆ। ਉਧਰ, ਪਿੰਡ ਤੂਰਬੰਨਜਾਰਾ ਦੇ ਸਰਪੰਚ ਬਲਜੀਤ ਸਿੰਘ ਉਰਫ ਰਾਜ ਸਿੱਧੂ ਤੋਂ ਇਲਾਵਾ ਪਿੰਡ ਵਾਸੀਆਂ ਨੇ ਵਿਦਿਆਰਥਣ ਦੀ ਮੌਤ ’ਤੇ ਸਬੰਧਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਧਰ ਥਾਣਾ ਦਿੜ੍ਹਬਾ ਦੇ ਮੁਨਸ਼ੀ ਨੇ ਦੱਸਿਆ ਕਿ ਇਸ ਸਬੰਧੀ ਬੱਸ ਡਰਾਈਵਰ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement