ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਜੇਰੋ ਤੇ ਮੋਟਰਸਾਈਕਲ ਵਿਚਾਲੇ ਟੱਕਰ; ਦੋ ਵਿਅਕਤੀ ਹਲਾਕ

08:24 AM Jul 28, 2020 IST

ਸੁਭਾਸ਼ ਚੰਦਰ

Advertisement

ਸਮਾਣਾ, 27 ਜੁਲਾਈ

ਸਮਾਣਾ-ਚੀਕਾ ਸੜਕ ’ਤੇ ਸਥਿਤ ਪਿੰਡ ਬੀਬੀਪੁਰ ਨੇੜੇ ਐਤਵਾਰ ਨੂੰ ਦੁਪਹਿਰ ਸਮੇਂ ਪਜੇਰੋ ਕਾਰ ਤੇ ਮੋਟਰਸਾਈਕਲ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਜਨਿ੍ਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

Advertisement

ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲੀਸ ਸਮਾਣਾ ਦੇ ਏਐੱਸਆਈ ਲਾਭ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਰਾਮ ਚੰਦ (40) ਪੁੱਤਰ ਆਂਗਨ ਲਾਲ ਵਾਸੀ ਬਦਾਯੂ (ਯੂਪੀ) ਤੇ ਸੁਖਬੀਰ ਸਿੰਘ (28) ਪੁੱਤਰ ਬਾਬੂ ਲਾਲ ਵਾਸੀ ਪਿੰਡ ਭੁਤਗੜ੍ਹ (ਪਾਤੜਾਂ) ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਮਨਗਰ ਨੇੜੇ ਭੱਠੇ ’ਤੇ ਕੰਮ ਕਰਨ ਦੀ ਭਾਲ ਵਿਚ ਜਾ ਰਹੇ ਹਨ ਕਿ ਰਸਤੇ ਵਿੱਚ ਪਿੰਡ ਬੀਬੀਪੁਰ ਨੇੜੇ ਇਕ ਪਜੇਰੋ ਕਾਰ ਵੱਲੋਂ ਬਾਈਕ ਨੂੰ ਟਕੱਰ ਮਾਰ ਦਿੱਤੀ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹਾਦਸੇ ਵਾਲੀ ਥਾਂ ’ਤੇ ਹੀ ਹੋ ਗਈ। ਹਾਦਸੇ ਉਪਰੰਤ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਏਐੱਸਆਈ ਲਾਭ ਸਿੰਘ ਅਨੁਸਾਰ ਪੁਲੀਸ ਨੇ ਪਜੇਰੋ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਪੋਸਟਮਾਰਟਮ ਮਗਰੋਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

Advertisement
Tags :
ਹਲਾਕਟੱਕਰਪਜੇਰੋਮੋਟਰਸਾਈਕਲਵਿਅਕਤੀਵਿਚਾਲੇ