ਕੌਲਿਜੀਅਮ ਵੱਲੋਂ ਤਿੰਨ ਜੁਡੀਸ਼ਲ ਅਧਿਕਾਰੀਆਂ ਨੂੰ ਜੱਜ ਬਣਾਉਣ ਦੀ ਸਿਫ਼ਾਰਸ਼
06:14 AM Dec 27, 2024 IST
ਨਵੀਂ ਦਿੱਲੀ:
Advertisement
ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਤਿੰਨ ਜੁਡੀਸ਼ਲ ਅਧਿਕਾਰੀਆਂ ਦੀ ਰਾਜਸਥਾਨ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਸਿਫ਼ਾਰਸ਼ ਕੀਤੀ ਹੈ। ਕੌਲਿਜੀਅਮ ਦੀ 22 ਦਸੰਬਰ ਨੂੰ ਹੋਈ ਮੀਟਿੰਗ ਦੌਰਾਨ ਚੰਦਰਸ਼ੇਖ਼ਰ ਸ਼ਰਮਾ, ਪ੍ਰਮਿਲ ਕੁਮਾਰ ਮਾਥੁਰ ਅਤੇ ਚੰਦਰ ਪ੍ਰਕਾਸ਼ ਸ੍ਰੀਮਾਲੀ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ। ਕੌਲਿਜੀਅਮ ਨੇ ਜੁਡੀਸ਼ਲ ਅਧਿਕਾਰੀ ਆਸ਼ੀਸ਼ ਨੈਥਾਨੀ ਨੂੰ ਉੱਤਰਾਖੰਡ, ਵਕੀਲ ਪ੍ਰਵੀਨ ਸ਼ੇਸ਼ਰਾਓ ਪਾਟਿਲ ਨੂੰ ਬੰਬੇ ਹਾਈ ਕੋਰਟ ਅਤੇ ਵਕੀਲ ਪ੍ਰਵੀਨ ਕੁਮਾਰ ਗਿਰੀ ਨੂੰ ਅਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦਿੱਤੀ ਹੈ। -ਪੀਟੀਆਈ
Advertisement
Advertisement