ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲਜ ਵਿਦਿਆਰਥਣ ਵੱਲੋਂ ਹੋਸਟਲ ’ਚ ਖ਼ੁਦਕੁਸ਼ੀ

08:08 AM May 15, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਮਈ
ਇੱਥੇ ਐੱਸਐੱਸਡੀ ਗਰਲਜ਼ ਕਾਲਜ ਦੇ ਹੋਸਟਲ ਵਿੱਚ ਇੱਕ ਵਿਦਿਆਰਥਣ ਨੇ ਕਥਿਤ ਖ਼ੁਦਕੁਸ਼ੀ ਕਰ ਲਈ। ਮੁੱਢਲੀ ਜਾਣਕਾਰੀ ਅਨੁਸਾਰ ਲੜਕੀ ਬੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਸੀ। ਬੀਤੀ ਸ਼ਾਮ ਉਸ ਨੇ ਆਪਣੀਆਂ ਸਹਿ-ਪਾਠੀ ਲੜਕੀਆਂ ਨਾਲ ਹੋਸਟਲ ’ਚ ਆਮ ਵਾਂਗ ਖਾਣਾ ਖਾਧਾ ਅਤੇ ਹੋਸਟਲ ’ਚ ਜਾ ਕੇ ਸੌਂ ਗਈ। ਸਵੇਰੇ ਜਦੋਂ ਉਹ ਕਲਾਸ ਵਿੱਚ ਨਾਂਹ ਮਿਲੀ ਤਾਂ ਉਸ ਦੀਆਂ ਸਹੇਲੀ ਵਿਦਿਆਰਥਣਾਂ ਹੋਸਟਲ ਵਿੱਚ ਸਥਿਤ ਉਸ ਦੇ ਕਮਰੇ ਵਿੱਚ ਗਈਆਂ ਜਿਸ ਦੌਰਾਨ ਅੰਦਰੋਂ ਦਰਵਾਜ਼ਾ ਬੰਦ ਸੀ ਅਤੇ ਵਾਰ-ਵਾਰ ਆਵਾਜ਼ਾਂ ਮਾਰਨ ’ਤੇ ਵੀ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਜਿਸ ’ਤੇ ਉਨ੍ਹਾਂ ਨੂੰ ਕੁੱਝ ਸ਼ੱਕ ਹੋਇਆ। ਉਨ੍ਹਾਂ ਜਦੋਂ ਖਿੜਕੀ ਵਿੱਚ ਦੀ ਤੱਕਿਆ ਤਾਂ ਵਿਦਿਆਰਥਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਨੇ ਫਾਹਾ ਲਿਆ ਹੋਇਆ ਸੀ। ਵਾਰਡਨ ਨੂੰ ਪਤਾ ਲੱਗਣ ’ਤੇ ਕਾਲਜ ਪ੍ਰਬੰਧਕਾਂ ਵੱਲੋਂ ਲੜਕੀ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਪਤਾ ਲੱਗਾ ਹੈ ਕਿ ਮੁੱਢਲੇ ਰੂਪ ’ਚ ਤਾਂ ਪਰਿਵਾਰ ਇੱਥੇ ਭਗਵਤੀ ਐਨਕਲੇਵ ਕਲੋਨੀ ਦਾ ਵਸਨੀਕ ਹੈ, ਪਰ ਮਾਪੇ ਨੌਕਰੀਪੇਸ਼ਾ ਹੋਣ ਕਰਕੇ ਲੁਧਿਆਣਾ ਰਹਿੰਦੇ ਸਨ।

Advertisement

Advertisement