ਕਾਲਜ ਚੋਣ: ਐੱਸਓਡੀ ਦੀ ਟੀਮ ਜੇਤੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪ੍ਰੀਤਮਪੁਰਾ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਸ਼੍ਰ੍ੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਵਿਦਿਆਰਥੀ ਇਕਾਈ ਸਟੂਡੈਂਟਸ ਆਰਗਨਾਈਜੇਸ਼ਨ ਆਫ ਦਿੱਲੀ (ਐੱਸਓਡੀ) ਨੂੰ ਸਫਲਤਾ ਮਿਲੀ ਹੈ। ਚੋਣਾਂ ਵਿੱਚ 6 ਵਿੱਚੋਂ 5 ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ ਅਤੇ ਛੇਵੀਂ ਸੀਟ ਵੀ ਜਲਦੀ ਹੀ ਐੱਸਓਡੀ ਦੇ ਖਾਤੇ ਵਿੱਚ ਆ ਜਾਏਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਗੁਰਸਿਮਰ ਸਿੰਘ, ਉਪ ਪ੍ਰਧਾ ਲਈ ਪ੍ਰਭਗੁਣ ਸਿੰਘ, ਜਨਰਲ ਸਕੱਤਰ ਲਈ ਪ੍ਰਭਜੀਤ ਸਿੰਘ, ਸੀਸੀ ਅਹੁਦਿਆਂ ਲਈ ਸੁਬੇਗ ਸਿੰਘ ਅਤੇ ਕਸ਼ਮੀਰਾ ਸਿੰਘ ਬਿਨਾਂ ਮੁਕਾਬਲੇ ਜਿੱਤ ਗਏ ਹਨ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ ਵੀ ਜਲਦੀ ਹੀ ਐੱਸਓਡੀ ਦੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਲਈ ਦਿੱਲੀ ਕਮੇਟੀ ਚੋਣ ਅਮਲ ਵਿੱਚ ਸ਼ਾਮਲ ਹੋਈ।