‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਤਹਿਤ ਮਿੱਟੀ ਇਕੱਠੀ ਕੀਤੀ
08:01 AM Sep 14, 2023 IST
ਸ਼ਹਿਣਾ: ਭਾਜਪਾ ਮੰਡਲ ਸ਼ਹਿਣਾ ਨੇ ਪ੍ਰਧਾਨ ਹਰਜੀਤ ਸ਼ਰਮਾ ਦੀ ਅਗਵਾਈ ਵਿੱਚ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਤਹਿਤ ਵੱਖ-ਵੱਖ ਸ਼ਹੀਦੀ ਸਮਾਰਕਾਂ, ਧਾਰਮਿਕ, ਸਮਾਜਿਕ ਸਥਾਨਾਂ ਤੋਂ ਮਿੱਟੀ ਇਕੱਠੀ ਕੀਤੀ ਗਈ। ਇਹ ਮਿੱਟੀ ਅਮਰ ਸ਼ਹੀਦ ਜਵਾਨ ਯਾਦਗਾਰ, ਬਲਵੰਤ ਗਾਰਗੀ ਜਨਮ ਸਥਾਨ, ਕੈਪਟਨ ਕਰਮ ਸਿੰਘ ਸਟੇਡੀਅਮ, ਪੰਚਾਇਤ ਘਰ, ਨਹਿਰ, ਸਰਕਾਰੀ ਸਕੂਲ ਤੋਂ ਇਕੱਠੀ ਕੀਤੀ ਗਈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਮਿੱਟੀ ਅੰਮ੍ਰਿਤ ਵਾਟਿਕਾ ਵਿੱਚ ਭੇਜੀ ਜਾਵੇਗੀ। ਇਸ ਮੌਕੇ ਐਸਸੀ ਵਿੰਗ ਦੇ ਪ੍ਰਧਾਨ ਲਖਵੀਰ ਸਿੰਘ, ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਗੋਪਾਲ ਵਿੱਕੀ, ਡਾ. ਸੰਦੀਪ ਸਿੰਘ ਅਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement