ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਮੀਂਹ ਤੋਂ ਬਾਅਦ ਠੰਢ ਨੇ ਜ਼ੋਰ ਫੜਿਆ

06:13 AM Dec 29, 2024 IST
ਸੰਗਰੂਰ ਜ਼ਿਲ੍ਹੇ ਦੇ ਖਨੌਰੀ ਬਾਰਡਰ ’ਤੇ ਠੰਢ ਤੋਂ ਬਚਣ ਲਈ ਕਿਸਾਨ ਅੱਗ ਸੇਕਦੇ ਹੋਏ। -ਫੋਟੋ: ਪੀਟੀਆਈ

 

Advertisement

ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਤੋਂ ਰੁਕ-ਰੁਕ ਕੇ ਮੀਂਹ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਮੀਂਹ ਕਰ ਕੇ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਵਿੱਚ ਸਾਰੀ ਰਾਤ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਹੈ ਜੋ ਕਿ ਕਰੀਬ ਅੱਧਾ ਦਰਜਨ ਸ਼ਹਿਰਾਂ ਵਿੱਚ ਸਵੇਰ ਸਮੇਂ ਵੀ ਜਾਰੀ ਰਿਹਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਬੱਲੋਵਾਲ ਵਿੱਚ ਸਭ ਤੋਂ ਵੱਧ 51 ਮਿਲੀ ਮੀਟਰ ਮੀਂਹ ਪਿਆ। ਮੀਂਹ ਕਰ ਕੇ ਦਿਨ ਦੇ ਤਾਪਮਾਨ ਵਿੱਚ 4.7 ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਆਇਆ ਹੈ। ਮੌਸਮ ਵਿਗਿਆਨੀਆਂ ਨੇ 29 ਦਸੰਬਰ ਨੂੰ ਪੰਜਾਬ ਵਿੱਚ ਸੀਤ ਲਹਿਰ ਚੱਲਣ ਅਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਵਿੱਚ ਪਿਛਲੇ 24 ਘੰਟੇ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਸਬਜ਼ੀ ਤੇ ਫਲਾਂ ਦੀ ਖੇਤੀ ਲਈ ਮਾਰੂ ਸਾਬਿਤ ਹੋ ਸਕਦਾ ਹੈ, ਇਸ ਕਰ ਕੇ ਸਬਜ਼ੀ ਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਹਾਲਾਂਕਿ, ਇਹ ਮੀਂਹ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ, ਪਰ ਜ਼ਿਆਦਾ ਮੀਂਹ ਪੈਣ ’ਤੇ ਕਣਕ ਦੀ ਫਸਲ ਲਈ ਵੀ ਮਾਰੂ ਸਾਬਿਤ ਹੋਵੇਗਾ। ਦੂਜੇ ਪਾਸੇ ਮੀਂਹ ਪੈਣ ਨਾਲ ਠੰਢ ਨੇ ਵੀ ਜ਼ੋਰ ਫੜ ਲਿਆ ਹੈ, ਜਿਸ ਕਰ ਕੇ ਦਿਹਾੜੀਦਾਰਾਂ ਦਾ ਕੰਮਕਾਜ ਠੱਪ ਹੋ ਗਿਆ ਹੈ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 29.7 ਐੱਮਐੱਮ, ਅੰਮ੍ਰਿਤਸਰ ਵਿੱਚ 25.4, ਲੁਧਿਆਣਾ ਵਿੱਚ 23.4, ਪਟਿਆਲਾ ਵਿੱਚ 24, ਪਠਾਨਕੋਟ ਵਿੱਚ 32.7, ਬਠਿੰਡਾ ਹਵਾਈਅੱਡੇ ’ਤੇ 14, ਫ਼ਰੀਦਕੋਟ ਵਿੱਚ 13.8, ਗੁਰਦਾਸਪੁਰ ਵਿੱਚ 35.7, ਬਰਨਾਲਾ ਵਿੱਚ 31, ਫਤਹਿਗੜ੍ਹ ਸਾਹਿਬ ਵਿੱਚ 22, ਹੁਸ਼ਿਆਰਪੁਰ ਵਿੱਚ 40.5, ਮੋਗਾ ਵਿੱਚ 16, ਮੁਹਾਲੀ ਵਿੱਚ 32.5, ਰੂਪਨਗਰ ਵਿੱਚ 21.5 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ 29 ਦਸੰਬਰ ਨੂੂੰ ਸੀਤ ਲਹਿਰ ਚੱਲਣ ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕਰਦਿਆਂ ਔਰੈਂਜ ਚਿਤਾਵਨੀ ਵੀ ਜਾਰੀ ਕੀਤੀ ਹੈ। ਇਸੇ ਤਰ੍ਹਾਂ 30 ਤੇ 31 ਦਸੰਬਰ ਅਤੇ ਪਹਿਲੀ ਜਨਵਰੀ ਨੂੰ ਵੀ ਠੰਢ ਵਧਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਪਠਾਨਕੋਟ ਰਿਹਾ ਸਭ ਤੋਂ ਠੰਢਾ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪਠਾਨਕੋਟ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 15.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 14.8, ਲੁਧਿਆਣਾ ਵਿੱਚ 15.4, ਪਟਿਆਲਾ ਵਿੱਚ 15.7, ਬਠਿੰਡਾ ਹਵਾਈਅੱਡੇ ’ਤੇ 14.3, ਗੁਰਦਾਸਪੁਰ ਵਿੱਚ 15, ਬੱਲੋਵਾਲ ਵਿੱਚ 14.5, ਬਰਨਾਲਾ ਵਿੱਚ 15, ਫਿਰੋਜ਼ਪੁਰ ਵਿੱਚ 14.2, ਮੋਗਾ ਵਿੱਚ 14.6, ਮੁਹਾਲੀ ਵਿੱਚ 14.8, ਰੂਪਨਗਰ ਵਿੱਚ 14.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਇਕ ਤੋਂ 4.7 ਡਿਗਰੀ ਸੈਲਸੀਅਸ ਤੱਕ ਘੱਟ ਹੈ।

Advertisement

Advertisement