ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਹੜੀਆਂ ਰਾਹੀਂ ਵਰਤਾਇਆ ਜਾਵੇਗਾ ਰਾਹਗੀਰਾਂ ਨੂੰ ਠੰਢਾ ਪਾਣੀ

08:29 AM May 30, 2024 IST
ਠੰਢੇ ਪਾਣੀ ਵਾਲੀਆਂ ਰੇਹੜੀਆਂ ਭੇਟ ਕਰਦੇ ਹੋਏ ਸੁਸਾਇਟੀ ਦੇ ਅਹੁਦੇਦਾਰ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਮਈ
ਲੋਕ ਸੇਵਾ ਸੁਸਾਇਟੀ ਜਗਰਾਉਂ ਨੇ ਠੰਢੇ ਪਾਣੀ ਦੀ ਸੇਵਾ ਲਈ ਦੋ ਰੇਹੜੀਆਂ ਸਮਾਜ ਸੇਵੀ ਸੰਸਥਾ ‘ਕਰ ਭਲਾ ਹੋ ਭਲਾ’ ਨੂੰ ਸਪੁੱਰਦ ਕੀਤੀਆਂ ਹਨ। ਰੇਲਵੇ ਲਿੰਕ ਰੋਡ ਵਿੱਚ ਸਾਦੇ ਸਮਾਗਮ ’ਚ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸਕੱਤਰ ਕੁਲਭੂਸ਼ਨ ਗੁਪਤਾ ਅਤੇ ਖਜ਼ਾਨਚੀ ਸੁਨੀਲ ਬਜਾਜ ਦੀ ਅਗਵਾਈ ਵਿੱਚ ਲੋਕ ਸੇਵਾ ਸੁਸਾਇਟੀ ਨੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਨੂੰ ਠੰਢੇ ਪਾਣੀ ਦੀ ਸੇਵਾ ਲਈ ਦੋ ਟਰਾਲੀਆਂ ਭੇਟ ਕੀਤੀਆਂ ਹਨ। ਚੇਅਰਮੈਨ ਅਰੋੜਾ ਅਤੇ ਪ੍ਰਧਾਨ ਟੱਕਰ ਨੇ ਦੱਸਿਆ ਕਿ ਠੰਢੇ ਪਾਣੀ ਦੀਆਂ ਰੇਹੜੀਆਂ ਦਾ ਸੰਚਾਲਨ ਕਰ ਭਲਾ ਹੋ ਭਲਾ ਵੱਲੋਂ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਵਿਅਕਤੀ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਮਹਿਸੂਸ ਕਰੇ। ਇਸ ਮੌਕੇ ਏਪੀ ਰਿਫਾਈਨਰੀ ਦੇ ਡਾਇਰੈਕਟਰ ਭੁਵਨ ਗੋਇਲ ਨੇ ਜਗਰਾਉਂ ਦੀਆਂ ਦੋਵੇਂ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਰ ਭਲਾ ਹੋ ਭਲਾ ਸੁਸਾਇਟੀ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਾਜਿੰਦਰ ਜੈਨ ਕਾਕਾ ਨੇ ਦੱਸਿਆ ਕਿ ਸੰਸਥਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ 10 ਰੁਪਏ ਵਿੱਚ ਭਰ ਪੇਟ ਰੋਟੀ ਦੇਣ ਲਈ ਰਸੋਈਆਂ ਚਲਾ ਰਹੀ ਹੈ ਅਤੇ ਹੁਣ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਹ ਠੰਢੇ ਪਾਣੀ ਦੀਆਂ ਦੋ ਰੇਹੜੀਆਂ ਸ਼ਹਿਰ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ। ਇਸ ਮੌਕੇ ਰਾਜਿੰਦਰ ਜੈਨ, ਪ੍ਰਿੰ. ਚਰਨਜੀਤ ਸਿੰਘ ਭੰਡਾਰੀ, ਰਾਜੀਵ ਗੁਪਤਾ, ਕੰਵਲ ਕੱਕੜ, ਡਾ. ਭਾਰਤ ਭੂਸ਼ਣ ਬਾਂਸਲ, ਮੁਕੇਸ਼ ਗੁਪਤਾ, ਯੋਗਰਾਜ ਗੋਇਲ, ਜਸਵੰਤ ਸਿੰਘ, ਜਗਦੀਪ ਸਿੰਘ, ਪ੍ਰਸ਼ੋਤਮ ਅਗਰਵਾਲ, ਪਰਵੀਨ, ਰਾਜੀਵ ਮਿੱਤਲ, ਸੁਖਦੇਵ ਗਰਗ ਤੇ ਨੀਰਜ ਮਿੱਤਲ ਆਦਿ ਹਾਜ਼ਰ ਸਨ।

Advertisement

Advertisement