For the best experience, open
https://m.punjabitribuneonline.com
on your mobile browser.
Advertisement

ਉੱਤਰੀ ਭਾਰਤ ’ਚ ਠੰਢ ਦਾ ਜ਼ੋਰ: ਸੰਘਣੀ ਧੁੰਦ ਕਾਰਨ ਕਈ ਗੱਡੀਆਂ ਪਛੜੀਆਂ, ਹਵਾਈ ਜਹਾਜ਼ ਦੇਰ ਨਾਲ ਉੱਡੇ

01:39 PM Jan 04, 2024 IST
ਉੱਤਰੀ ਭਾਰਤ ’ਚ ਠੰਢ ਦਾ ਜ਼ੋਰ  ਸੰਘਣੀ ਧੁੰਦ ਕਾਰਨ ਕਈ ਗੱਡੀਆਂ ਪਛੜੀਆਂ  ਹਵਾਈ ਜਹਾਜ਼ ਦੇਰ ਨਾਲ ਉੱਡੇ
Advertisement

ਨਵੀਂ ਦਿੱਲੀ, 4 ਜਨਵਰੀ
ਰਾਸ਼ਟਰੀ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਜਿਥੇ ਰੇਲ, ਸੜਕ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ, ਉਥੇ ਕੜਾਕੇ ਦੀ ਠੰਢ ਕਾਰਨ ਲੋਕ ਘਰਾਂ ਤੋਂ ਬਾਹਰ ਬਹੁਤ ਘੱਟ ਨਿਕਲੇ। ਸੰਘਣੀ ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 26 ਰੇਲ ਗੱਡੀਆਂ ਦੇਰ ਨਾਲ ਚੱਲੀਆਂ। ਭਾਰਤੀ ਰੇਲਵੇ ਅਨੁਸਾਰ ਅੱਜ ਦਿੱਲੀ ਵਿੱਚ ਦੇਰੀ ਨਾਲ ਪਹੁੰਚਣ ਵਾਲੀਆਂ ਗੱਡੀਆਂ ਵਿੱਚ ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, ਡਬਿਰੂਗੜ੍ਹ-ਨਵੀਂ ਦਿੱਲੀ ਰਾਜਧਾਨੀ, ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ, ਰਾਜੇਂਦਰਨਗਰ-ਨਵੀਂ ਦਿੱਲੀ ਰਾਜਧਾਨੀ, ਸਿਆਲਦਾਹ-ਨਵੀਂ ਦਿੱਲੀ ਰਾਜਧਾਨੀ, ਡਬਿਰੂਗੜ੍ਹ -ਨਵੀਂ ਦਿੱਲੀ ਰਾਜਧਾਨੀ, ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ, ਰਾਂਚੀ-ਨਵੀਂ ਦਿੱਲੀ ਰਾਜਧਾਨੀ, ਭੁਵਨੇਸ਼ਵਰ-ਨਵੀਂ ਦਿੱਲੀ ਦੁਰੰਤੋ, ਰੀਵਾ- ਆਨੰਦ ਵਿਹਾਰ ਐਕਸਪ੍ਰੈਸ, ਆਜ਼ਮਗੜ੍ਹ-ਦਿੱਲੀ ਕੈਫੀਅਤ ਐਕਸਪ, ਰਾਜੇਂਦਰਨਗਰ-ਨਵੀਂ ਦਿੱਲੀ, ਬਨਾਰਸ-ਨਵੀਂ ਦਿੱਲੀ, ਅੰਬੇਡਕਰਨਗਰ-ਕਟੜਾ ਐਕਸਪ੍ਰੈਸ, ਪ੍ਰਤਾਪਗੜ੍ਹ-ਦਿੱਲੀ, ਮੁਜ਼ੱਫਰਪੁਰ-ਆਨੰਦ ਵਿਹਾਰ, ਚੇਨਈ-ਨਵੀਂ ਦਿੱਲੀ ਜੀਟੀ, ਭੁਪਾਲ-ਨਿਜ਼ਾਮੂਦੀਨ, ਕੁਰੂਕਸ਼ੇਤਰ-ਖਜੁਰਾਹੋ, ਜੰਮੂਤਵੀ-ਨਵੀਂ ਦਿੱਲੀ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ, ਜੰਮੂਤਵੀ-ਅਜਮੇਰ, ਫਿਰੋਜ਼ਪੁਰ-ਸਿਓਨੀ, ਮਾਨਿਕਪੁਰ-ਨਿਜ਼ਾਮੂਦੀਨ-ਅਨੰਦ ਵਿਹਾਰ, ਮਾਨਿਕਪੁਰ-ਨਿਜ਼ਾਮੂਦੀਨ, ਕਾਨਪੁਰ-ਨਵੀਂ ਦਿੱਲੀ ਸ਼੍ਰਮਸ਼ਕਤੀ, ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, ਸਹਰਸਾ-ਨਵੀਂ ਦਿੱਲੀ ਵੈਸ਼ਾਲੀ ਐਕਸਪ੍ਰੈਸ, ਭਾਗਲਪੁਰ-ਆਨੰਦ ਵਿਹਾਰ ਐਕਸਪ, ਰਾਜੇਂਦਰਨਗਰ-ਨਵੀਂ ਦਿੱਲੀ ਅਤੇ ਬਨਾਰਸ-ਨਵੀਂ ਦਿੱਲੀ ਐਕਸਪ੍ਰੈਸ ਸ਼ਾਮਲ ਹਨ। ਇਸ ਦੌਰਾਨ ਸ੍ਰੀਨਗਰ ਦੀ ਡਲ ਝੀਲ ਦੀ ਸਤ੍ਵਾ 'ਤੇ ਬਰਫ਼ ਦੀ ਪਤਲੀ ਪਰਤ ਵਿਛ ਗਈ ਹੈ। ਦਿੱਲੀ ਹਵਾਈ ਅੱਡੇ 'ਤੇ ਧੁੰਦ ਕਾਰਨ ਕਈ ਉਡਾਣਾਂ 'ਚ ਦੇਰੀ ਹੋਈ।

Advertisement

Advertisement
Advertisement
Author Image

Advertisement