ਕਸ਼ਮੀਰ ਘਾਟੀ ’ਚ ਠੰਢ ਦਾ ਜ਼ੋਰ ਜਾਰੀ
07:13 AM Nov 29, 2024 IST
Advertisement
ਸ੍ਰੀਨਗਰ, 28 ਨਵੰਬਰ
ਕਸ਼ਮੀਰ ਦੇ ਸ਼ਹਿਰ ਸ੍ਰੀਨਗਰ ਤੇ ਹੋਰ ਥਾਵਾਂ ’ਤੇ ਸੀਜਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਥਾਵਾਂ ’ਤੇ ਰਾਤ ਦਾ ਤਾਪਮਾਨ ਸਿਫ਼ਰ ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿੱਚ ਤਾਪਮਾਨ ਮਨਫ਼ੀ 2.1 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੀ ਰਾਤ ਨਾਲੋਂ ਮਨਫ਼ੀ 1.5 ਡਿਗਰੀ ਘੱਟ ਸੀ। ਦੱਖਣੀ ਕਸ਼ਮੀਰ ਵਿੱਚ ਪੈਂਦੇ ਕਾਜ਼ੀਗੁੰਡ ਵਿੱਚ ਤਾਪਮਾਨ ਮਨਫ਼ੀ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਹੁਣ ਤੱਕ ਦਾ ਸੀਜਨ ਦਾ ਸਭ ਤੋਂ ਘੱਟ ਤਾਪਮਾਨ ਰਿਹਾ। ਇਸੇ ਤਰ੍ਹਾਂ ਪਹਿਲਗਾਮ ਟੂਰਿਸਟ ਰਿਜੌਰਟ ਵਿੱਚ ਤਾਪਮਾਨ ਮਨਫ਼ੀ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਸ਼ਾਮ ਤੱਕ ਮੌਸਮ ਖੁਸ਼ਕ ਰਹੇਗਾ, ਹਾਲਾਂਕਿ ਇਸ ਤੋਂ ਬਾਅਦ ਉੱਚ ਇਲਾਕਿਆਂ ਵਿੱਚ 1 ਦਸੰਬਰ ਤੱਕ ਕਿਸੇ ਥਾਂ ’ਤੇ ਹਲਕੇ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। -ਪੀਟੀਆਈ
Advertisement
Advertisement
Advertisement