ਪੰਜਾਬ ਤੇ ਹਰਿਆਣਾ ’ਚ ਠੰਢ ਤੇ ਸੰਘਣੀ ਧੁੰਦ ਦਾ ਜ਼ੋਰ, ਬਠਿੰਡਾ ਸਭ ਤੋਂ ਸਰਦ
11:33 AM Jan 19, 2024 IST
ਚੰਡੀਗੜ੍ਹ, 19 ਜਨਵਰੀ
ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਜਾਰੀ ਹੈ ਅਤੇ ਅੱਜ ਦੋਵਾਂ ਸੂਬਿਆਂ ਵਿੱਚ ਬਠਿੰਡਾ ਤੇ ਸਿਰਸਾ ਸਭ ਤੋਂ ਠੰਢੇ ਰਹੇ। ਪੰਜਾਬ ਦੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੇ ਕਈ ਹੋਰ ਹਿੱਸੇ ਵੀ ਠੰਢ ਦੀ ਲਪੇਟ ਵਿੱਚ ਹਨ ਅਤੇ ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹੀ। ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 6.8, ਫਰੀਦਕੋਟ ’ਚ 5, ਗੁਰਦਾਸਪੁਰ ’ਚ 5, ਲੁਧਿਆਣਾ ’ਚ 6.8 ਅਤੇ ਪਟਿਆਲਾ ਵਿੱਚ 7.7 ਡਿਗਰੀ ਸੈਲਸੀਅਸ ਰਿਹਾ।
Advertisement
Advertisement