ਉੱਤਰੀ ਭਾਰਤ ’ਚ ਠੰਢ ਤੇ ਧੁੰਦ ਦਾ ਜ਼ੋਰ: ਹਵਾਈ ਉਡਾਣਾਂ ਤੇ ਰੇਲ ਆਵਾਜਾਈ ’ਤੇ ਮਾੜਾ ਅਸਰ
11:28 AM Jan 22, 2024 IST
ਨਵੀਂ ਦਿੱਲੀ, 22 ਜਨਵਰੀ
ਦੇਸ਼ ਦੇ ਉੰਤਰੀ ਹਿੱਸੇ ਵਿੱਚ ਠੰਢ ਤੇ ਧੁੰਦਾ ਜ਼ੋਰ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਧੁੰਦ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋਈ। ਭਾਰਤ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਰਾਤ ਅਤੇ 25 ਜਨਵਰੀ ਨੂੰ ਦਿੱਲੀ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ। 23 ਜਨਵਰੀ ਨੂੰ ਦਿੱਲੀ, ਬਿਹਾਰ ਅਤੇ ਉੜੀਸਾ ਦੇ ਵੱਖ-ਵੱਖ ਹਿੱਸਿਆਂ ਵਿਚ ਸੰਘਣੀ ਧੁੰਦ ਛਾ ਸਕਦੀ ਹੈ। 26 ਜਨਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਸਵੇਰ ਤੋਂ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਨੂੰ ਆਉਣ ਤੇ ਇਥੇ ਜਾਣ ਵਾਲੀਆਂ ਕਈ ਰੇਲਗੱਡੀਆਂ ਨਿਰਧਾਰਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਸਨ। 12801 ਰੀਵਾ-ਆਨੰਦ ਵਿਹਾਰ ਐਕਸਪ੍ਰੈਸ 5.45 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। 12716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ 5.30 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ।
Advertisement
Advertisement