ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਨਲ ਵੈਭਵ ਦੀ ਮੌਤ ਦਾ ਮਾਮਲਾ: ਅਸੀਂ ਇਜ਼ਰਾਈਲ ਨੂੰ ਆਪਣੇ ਵਾਹਨ ਦੀ ਗਤੀਵਿਧੀ ਬਾਰੇ ਪਹਿਲਾਂ ਸੂਚਿਤ ਕਰ ਦਿੱਤਾ ਸੀ: ਯੂਐੱਨ

12:49 PM May 15, 2024 IST

ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 15 ਮਈ
ਸੰਯੁਕਤ ਰਾਸ਼ਟਰ (ਯੂਐੱਨ) ਨੇ ਇਜ਼ਰਾਇਲੀ ਅਧਿਕਾਰੀਆਂ ਨੂੰ ਦੱਖਣੀ ਗਾਜ਼ਾ ’ਚ ਹਮਲੇ ਦਾ ਸ਼ਿਕਾਰ ਹੋਏ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਵਾਹਨ ਦੀ ਹਰਕਤ ਬਾਰੇ ਸੂਚਿਤ ਕੀਤਾ ਸੀ। ਹਮਲੇ ਵਿੱਚ ਭਾਰਤੀ ਫੌਜ ਦੇ ਸਾਬਕਾ ਕਰਨਲ ਵੈਭਵ ਕਾਲੇ ਦੀ ਮੌਤ ਹੋ ਗਈ ਸੀ। ਕਰਨਲ ਕਾਲੇ (ਸੇਵਾਮੁਕਤ), ਜੋ ਦੋ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਏ ਸਨ। ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਫਲਸਤੀਨੀ ਖੇਤਰ ਵਿੱਚ ਕਿਸੇ ਭਾਰਤੀ ਅਤੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਕਰਮਚਾਰੀ ਦੀ ਇਹ ਪਹਿਲੀ ਮੌਤ ਹੈ। ਸੰਯੁਕਤ ਰਾਸ਼ਟਰ ਦੇ ਨਿਸ਼ਾਨਾਂ ਵਾਲੀ ਚਿੱਟੀ ਕਾਰ ਦੇ ਵੀਡੀਓ ਫੁਟੇਜ ਵਿੱਚ ਇਸ ਦੀ ਵਿੰਡਸਕ੍ਰੀਨ ’ਤੇ ਗੋਲੀ ਲੱਗੀ ਦਿਖਾਈ ਦੇ ਰਹੀ ਹੈ। ਯੂਐੱਨ ਅਧਿਕਾਰੀ ਨੇ ਕਿਹਾ,‘ਸੰਯੁਕਤ ਰਾਸ਼ਟਰ ਇਜ਼ਰਾਇਲੀ ਅਧਿਕਾਰੀਆਂ ਨੂੰ ਆਪਣੇ ਸਾਰੇ ਕਾਫਲਿਆਂ ਦੀ ਗਤੀਵਿਧੀਆਂ ਬਾਰੇ ਸੂਚਿਤ ਕਰਦਾ ਹੈ। ਕੱਲ੍ਹ ਵੀ ਅਸੀਂ ਉਨ੍ਹਾਂ ਨੂੰ ਸੂਚਿਤ ਕੀਤਾ ਸੀ। ਇਹ ਸੰਯੁਕਤ ਰਾਸ਼ਟਰ ਦਾ ਵਾਹਨ ਸੀ।’ ਦੂਜੇ ਪਾਸੇ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੂੰ ਵਾਹਨ ਦੇ ਰੂਟ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

Advertisement

Advertisement