ਗੁਜਰਾਤ ਦੇ ਪੋਰਬੰਦਰ ’ਚ ਕੋਸਟ ਗਾਰਡ ਦਾ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ
02:12 PM Jan 05, 2025 IST
ਪੋਰਬੰਦਰ(ਗੁਜਰਾਤ), 5 ਜਨਵਰੀ
ਭਾਰਤੀ ਕੋਸਟ ਗਾਰਡ (ਆਈਸੀਜੀ) ਦਾ ਹੈਲੀਕਾਪਟਰ ਐਤਵਾਰ ਦੁਪਹਿਰੇ ਗੁਜਰਾਤ ਦੇ ਪੋਰਬੰਦਰ ਵਿਚ ਲੈਂਡਿੰਗ ਮੌਕੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪੋਰਬੰਦਰ ਦੇ ਐੱਸਪੀ ਭਰਤਸਿੰਹ ਜਡੇਜਾ ਨੇ ਕਿਹਾ ਕਿ ਹਾਦਸਾ ਦੁਪਹਿਰੇ 12:10 ਵਜੇ ਹੋਇਆ।
Advertisement
ਭਾਰਤੀ ਕੋਸਟ ਗਾਰਡ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ALH) ਉੱਤੇ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ, ਜੋ ਬੁਰੀ ਤਰ੍ਹਾਂ ਝੁਲਸ ਗਏ ਤੇ ਉਨ੍ਹਾਂ ਨੂੰ ਪੋਰਬੰਦਰ ਦੇ ਹਸਪਤਾਲ ਲਿਜਾਇਆ ਗਿਆ। ਕਮਲਾ ਬਾਗ ਪੁਲੀਸ ਥਾਣੇ ਦੇ ਇੰਸਪੈਕਟਰ ਰਾਜੇਸ਼ ਕਨਮੀਆ ਨੇ ਕਿਹਾ ਕਿ ਅਮਲਾ ਮੈਬਰਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ। -ਪੀਟੀਆਈ
Advertisement
Advertisement