ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਇੰਡੀਆ’ ਵੰਸ਼ਵਾਦੀ ਪਾਰਟੀਆਂ ਦਾ ਗੱਠਜੋੜ: ਨੱਢਾ

07:30 AM Apr 04, 2024 IST
ਰੈਲੀ ’ਚ ਜੇਪੀ ਨੱਢਾ ਦਾ ਹਾਰ ਪਾ ਕੇ ਸਵਾਗਤ ਕਰਦੇ ਹੋਏ ਭਾਜਪਾ ਵਰਕਰ।

ਜੈਪੁਰ, 3 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਵੰਸ਼ਵਾਦੀ ਪਾਰਟੀਆਂ ਦਾ ਗੱਠਜੋੜ ਹੈ। ਇਸ ਦੇ ਅੱਧੇ ਆਗੂ ਜੇਲ੍ਹ ਵਿੱਚ ਹਨ ਅਤੇ ਅੱਧੇ ਆਗੂ ਬੇਲ (ਜ਼ਮਾਨਤ) ’ਤੇ ਹਨ। ਰਾਜਸਥਾਨ ਦੇ ਝਾਲਾਵਾੜ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਇਹ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਝਾਲਾਵਾੜ-ਬਾਰਨ ਲੋਕ ਸਭਾ ਹਲਕੇ ਤੋਂ ਦੁਸ਼ਯੰਤ ਸਿੰਘ ਨੂੰ ਮੁੜ ਉਮੀਦਵਾਰ ਐਲਾਨਿਆ ਹੈ। ਨੱਢਾ ਨੇ ਕਿਹਾ, ‘‘ਇੰਡੀਆ ਗੱਠਜੋੜ ਇਕ ‘ਭ੍ਰਿਸ਼ਟਾਚਾਰ ਬਚਾਓ ਗੱਠਜੋੜ’ ਹੈ। ਇਸ ਵਿੱਚ ਅਜਿਹੀਆਂ ਪਾਰਟੀਆਂ ਸ਼ਾਮਲ ਹਨ ਜਿਨ੍ਹਾਂ ਦੇ ਪ੍ਰਧਾਨ ਇਕ ਪਰਿਵਾਰ ਤੋਂ ਹਨ, ਜਨਰਲ ਸਕੱਤਰ ਇੱਕ ਪਰਿਵਾਰ ਤੋਂ ਹਨ ਅਤੇ ਮੰਤਰੀ ਵੀ ਇੱਕੋ ਪਰਿਵਾਰ ’ਚੋਂ ਹਨ। ਇਹ ਪਰਿਵਾਰਵਾਦ ਜਾਂ ਵੰਸ਼ਵਾਦ ਵਾਲੀਆਂ ਪਾਰਟੀਆਂ ਹਨ।’’ ਉਨ੍ਹਾਂ ਦੋਸ਼ ਲਾਇਆ ਕਿ ਨੱਢਾ ਨੇ ਹਰ ਥਾਂ ’ਤੇ ਘੁਟਾਲੇ ਕੀਤੇ ਹਨ। ਨੱਢਾ ਨੇ ਸਵਾਲ ਕੀਤਾ, ‘‘ਕੀ ਰਾਹੁਲ ਗਾਂਧੀ ਜ਼ਮਾਨਤ ’ਤੇ ਬਾਹਰ ਹੈ ਜਾਂ ਨਹੀਂ? ਕੀ ਸੋਨੀਆ ਗਾਂਧੀ, ਚਿਦੰਬਰਮ, ‘ਆਪ’ ਵੱਲੋਂ ਰਾਜ ਸਭਾ ਮੈਂਬਰ ਸੰਜੈ ਸਿੰਘ ਜ਼ਮਾਨਤ ’ਤੇ ਬਾਹਰ ਹਨ ਜਾਂ ਨਹੀਂ? ਕੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਜੇਲ੍ਹ ਵਿੱਚ ਹਨ ਜਾਂ ਨਹੀਂ? ਇੰਡੀਆ ਗੱਠਜੋੜ ਦੇ ਅੱਧੇ ਆਗੂ ਜੇਲ੍ਹ ਵਿੱਚ ਅਤੇ ਅੱਧੇ ਬੇਲ ’ਤੇ ਹਨ।’’ ਭਾਜਪਾ ਪ੍ਰਧਾਨ ਨੇ ਕਿਹਾ, ‘‘ਇੰਡੀਆ ਗੱਠਜੋੜ ਵਿਚਲੀਆਂ ਪਾਰਟੀਆਂ ਦਾ ਦੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’ -ਪੀਟੀਆਈ

Advertisement

Advertisement