ਕੋਲਾ ਘੁਟਾਲਾ ਮਾਮਲਾ: ਦਿੱਲੀ ਦੀ ਅਦਾਲਤ ਵੱਲੋਂ ਸਾਬਕਾ ਕੋਲਾ ਸਕੱਤਰ ਤੇ ਹੋਰ ਬਰੀ
10:59 PM Dec 11, 2024 IST
ਨਵੀਂ ਦਿੱਲੀ, 11 ਦਸੰਬਰ
ਕੌਮੀ ਰਾਜਧਾਨੀ ਸਥਿਤ ਇਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉੜੀਸਾ ਵਿੱਚ ਦੋ ਕੋਲਾ ਖਾਣਾਂ ਦੀ ਅਲਾਟਮੈਂਟ ਨਾਲ ਸਬੰਧਤ ਕਥਿਤ ਕੋਲਾ ਘੁਟਾਲਾ ਮਾਮਲੇ ਵਿੱਚ ਸਾਬਕਾ ਕੋਲਾ ਸਕੱਤਰ ਐੱਚਸੀ ਗੁਪਤਾ ਅਤੇ ਦੋ ਹੋਰ ਲੋਕ ਸੇਵਕਾਂ ਸਣੇ ਛੇ ਮੁਲਜ਼ਮਾਂ ਨੂੰ ਅੱਜ ਬਰੀ ਕਰ ਦਿੱਤਾ।
Advertisement
ਵਿਸ਼ੇਸ਼ ਜੱਜ ਸੰਜੈ ਬਾਂਸਲ ਨੇ ਗੁਪਤਾ ਤੋਂ ਇਲਾਵਾ ਨਵਭਾਰਤ ਪਾਵਰ ਪ੍ਰਾਈਵੇਟ ਲਿਮਿਟਡ, ਉਸ ਦੇ ਤਤਕਾਲੀ ਪ੍ਰਧਾਨ ਪੀ ਤ੍ਰਿਵਿਕਰਮ ਪ੍ਰਸਾਦ ਤੇ ਤਤਕਾਲੀ ਪ੍ਰਬੰਧ ਨਿਰਦੇਸ਼ਕ ਵਾਈ ਹਰੀਸ਼ ਚੰਦਰ ਪ੍ਰਸਾਦ, ਕੋਲਾ ਮੰਤਰਾਲੇ ਵਿੱਚ ਸਾਬਕਾ ਸੰਯੁਕਤ ਸਕੱਤਰ ਕੇਐਸ ਕਰੋਫਾ ਤੇ ਮੰਤਰਾਲੇ ਦੇ ਕੋਲਾ ਵੰਡ ਸੈਕਸ਼ਨ ਦੇ ਸਾਬਕਾ ਡਾਇਰੈਕਟਰ ਕੇਸੀ ਸਮਾਰੀਆ ਨੂੰ ਵੀ ਬਰੀ ਕਰ ਦਿੱਤਾ।
ਜੱਜ ਨੇ ਕਿਹਾ ਕਿ ਸੀਬੀਆਈ ਇਹ ਸਾਬਿਤ ਕਰਨ ਵਿੱਚ ਅਸਫ਼ਲ ਰਿਹਾ ਕਿ ਮੁਲਜਮਾਂ ਵੱਲੋਂ ਕੋਈ ਗਲਤ ਬਿਆਨੀ ਕੀਤੀ ਗਈ ਸੀ। ਜੱਜ ਨੇ ਅੱਗੇ ਕਿਹਾ ਕਿ ਧੋਖਾਧੜੀ ਦਾ ਕੋਈ ਮਾਮਲਾ ਨਹੀਂ ਬਣਦਾ ਕਿਉਂਕਿ ਕਿਸੇ ਨੂੰ ਵੀ ਪ੍ਰੇਰਿਤ ਨਹੀਂ ਕੀਤਾ ਗਿਆ। -ਪੀਟੀਆਈ
Advertisement
Advertisement