ਕੋਚਿੰਗ ਸੈਂਟਰ ਮੌਤਾਂ: ਸੁਪਰੀਮ ਕੋਰਟ ਨੇ ਪੈਨਲ ਨੂੰ 4 ਹਫ਼ਤਿਆਂ ਵਿੱਚ ਅੰਤਰਿਮ ਉਪਾਅ ਪੇਸ਼ ਕਰਨ ਲਈ ਕਿਹਾ
03:05 PM Sep 20, 2024 IST
Advertisement
ਨਵੀਂ ਦਿੱਲੀ, 20 ਸਤੰਬਰ
Advertisement
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਕੋਚਿੰਗ ਸੈਂਟਰ ਵਿਚ ਜੁਲਾਈ ਮਹੀਨੇ ਇਮਾਰਤ ਦੇ ਬੇਸਮੈਂਟ ’ਚ ਪਾਣੀ ਭਰਨ ਕਾਰਨ ਤਿੰਨ ਸਿਵਲ ਸਰਵਿਸਿਜ਼ ਪ੍ਰੀਖਿਆਰਥੀਆਂ ਦੀ ਮੌਤ ਦੀ ਜਾਂਚ ਕਰ ਰਹੀ ਉੱਚ ਪੱਧਰੀ ਕਮੇਟੀ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਾਰ ਹਫ਼ਤਿਆਂ ਵਿੱਚ ਅੰਤਰਿਮ ਉਪਾਅ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।
ਜਸਟਿਸ ਸੂਰਿਆ ਕਾਂਤ ਅਤੇ ਉਜਲ ਭੂਈਆਂ ਦੇ ਬੈਂਚ ਨੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਰਕਾਰਾਂ ਨੂੰ ਹਦਾਇਤ ਦਿੱਤੀ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨੀਤੀ, ਵਿਧਾਨਕ ਅਤੇ ਪ੍ਰਸ਼ਾਸਨਿਕ ਤਬਦੀਲੀਆਂ ਬਾਰੇ ਅਦਾਲਤ ਨੂੰ ਜਾਣੂ ਕਰਵਾਉਣ। ਬੈਂਚ ਨੇ ਕਿਹਾ ਕਿ ਜੇ ਲੋੜ ਪਈ ਤਾਂ ‘ਅਸੀਂ ਪੁਰਾਣੇ ਰਾਜੇਂਦਰ ਨਗਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਭਾਰਤ ਨੂੰ ਨਿਰਦੇਸ਼ ਦੇਵਾਂਗੇ’। -ਪੀਟੀਆਈ
Advertisement
Advertisement